ਚੰਦਰਯਾਨ ਦੇ ''ਯਾਤਰੀਆਂ'' ਨੂੰ ਵਧਾਈ ਦੇ ਬੈਠਾ ਕਾਂਗਰਸੀ ਮੰਤਰੀ, ਸੋਸ਼ਲ ਮੀਡੀਆ ''ਤੇ ਹੋਇਆ ਟ੍ਰੋਲ
Wednesday, Aug 23, 2023 - 10:46 PM (IST)
ਨੈਸ਼ਨਲ ਡੈਸਕ: ਬੁੱਧਵਾਰ ਨੂੰ ਚੰਦਰਯਾਨ-3 ਨੇ ਚੰਦਰਮਾਨ 'ਤੇ ਸਾਫ਼ਟ ਲੈਂਡਿੰਗ ਕਰ ਇਤਿਹਾਸ ਸਿਰਜ ਦਿੱਤਾ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ 'ਤੇ ਉਤਰਣ ਵਾਲਾ ਪਹਿਲਾ ਦੇਸ਼ ਬਣ ਗਿਆ। ਭਾਰਤੀ ਸਮੇਂ ਮੁਤਾਬਕ ਸ਼ਾਮਲ ਕਰੀਬ 6 ਵੱਜ ਕੇ 4 ਮਿਨਟ 'ਤੇ ਲੈਂਡਰ 'ਵਿਕਰਮ' ਤੇ ਰੋਵਰ 'ਪ੍ਰਗਿਆਨ' ਨਾਲ ਲੈਸ ਐੱਲ.ਐੱਮ. ਦੀ ਸਾਫ਼ਟ ਲੈਂਡਿੰਗ ਹੋਈ। ਇਸ ਮਗਰੋਂ ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਭਾਰਤੀ ਵਿਗਿਆਨੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ, ਉੱਥੇ ਹੀ ਹਰ ਭਾਰਤੀ ਨੇ ਮਾਣ ਮਹਿਸੂਸ ਕੀਤਾ। ਇਸ ਵਿਚਾਲੇ ਕਾਂਗਰਸ ਦੇ ਮੰਤਰੀ ਆਪਣੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਏ।
ਇਹ ਖ਼ਬਰ ਵੀ ਪੜ੍ਹੋ - WhatsApp 'ਚ ਆ ਰਿਹੈ ਇਕ ਹੋਰ ਨਵਾਂ ਫ਼ੀਚਰ, Meta ਦੇ CEO ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ
ਦਰਅਸਲ, ਰਾਜਸਥਾਨ ਦੇ ਇਕ ਮੰਤਰੀ ਨੇ ਬੁੱਧਵਾਰ ਨੂੰ ਗਲਤੀ ਨਾਲ ਚੰਦਰਯਾਨ-3 ਮਿਸ਼ਨ ਵਿਚ ਭਾਗ ਲੈਣ ਵਾਲੇ 'ਯਾਤਰੀਆਂ' ਨੂੰ ਵਧਾਈ ਦੇ ਦਿੱਤੀ। ਰਾਜਸਥਾਨ ਦੇ ਖੇਡ ਮੰਤਰੀ ਅਸ਼ੋਕ ਚੰਦਨਾ ਨੇ ਚੰਦਰਯਾਨ ਦੇ ਮਾਨਵ ਰਹਿਤ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਕੁਝ ਘੰਟੇ ਪਹਿਲਾਂ ਇਹ ਗੱਲ ਕਹੀ। ਉਨ੍ਹਾਂ ਨੇ ਇੱਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਜੇ ਅਸੀਂ ਸਫਲ ਹੋਏ ਅਤੇ ਸੁਰੱਖਿਅਤ ਲੈਂਡਿੰਗ ਹੋਈ… ਤਾਂ ਮੈਂ ਸਾਡੇ ਜਿਹੜੇ ਯਾਤਰੀ ਗਏ ਹਨ, ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਸਾਡੇ ਦੇਸ਼ ਨੇ ਵਿਗਿਆਨ ਅਤੇ ਪੁਲਾੜ ਖੋਜ ਵਿਚ ਇਕ ਕਦਮ ਅੱਗੇ ਵਧਾਇਆ ਹੈ, ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ।"
ਮਾਨਵ ਰਹਿਤ ਲੈਂਡਰ ਦੀ ਸਫ਼ਲ ਲੈਂਡਿੰਗ ਮਗਰੋਂ ਅਸ਼ੋਕ ਚੰਦਨਾ ਦਾ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8