ਕਾਂਗਰਸ ਭਗਵਾਨ ਰਾਮ ਦੇ ਨਾਮ ਤੋਂ ਕਿਉਂ ਚਿੜਦੀ ਹੈ?: ਮੋਹਨ ਯਾਦਵ

Saturday, Dec 20, 2025 - 02:44 PM (IST)

ਕਾਂਗਰਸ ਭਗਵਾਨ ਰਾਮ ਦੇ ਨਾਮ ਤੋਂ ਕਿਉਂ ਚਿੜਦੀ ਹੈ?: ਮੋਹਨ ਯਾਦਵ

ਇੰਦੌਰ : "ਵਿਕਸਤ ਭਾਰਤ - ਜੀ ਰਾਮ ਜੀ ਬਿੱਲ 2025" ਨੂੰ ਲੈ ਕੇ ਕਾਂਗਰਸ ਦੇ ਵਿਰੋਧ ਦਾ ਜਵਾਬ ਦਿੰਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅੱਜ ਤੱਕ ਸਮਝ ਨਹੀਂ ਸਕੇ ਕਿ ਇਹ ਪਾਰਟੀ ਭਗਵਾਨ ਰਾਮ ਦੇ ਨਾਮ ਤੋਂ ਕਿਉਂ ਚਿੜ ਰਹੀ ਹੈ। ਸੰਸਦ ਵਲੋਂ ਪਾਸ ਕੀਤਾ ਗਿਆ ਇਹ ਬਿੱਲ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਅਧੀਨ ਲਾਗੂ ਕੀਤੇ ਗਏ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਥਾਂ ਲਵੇਗਾ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਮੁੱਖ ਮੰਤਰੀ ਯਾਦਵ ਨੇ ਇੰਦੌਰ ਵਿੱਚ ਪੱਤਰਕਾਰਾਂ ਨੂੰ ਕਿਹਾ, "ਮੈ ਅਜੇ ਤੱਕ ਇਹ ਸਮਝ ਨਹੀਂ ਸਕਿਆ ਕਿ ਕਾਂਗਰਸ ਪਾਰਟੀ ਭਗਵਾਨ ਰਾਮ ਦੇ ਨਾਮ ਤੋਂ ਕਿਉਂ ਚਿੜ ਰਹੀ ਹੈ। ਉਨ੍ਹਾਂ ਨੂੰ ਅਸਲ ਵਿੱਚ ਕਿਹੜੀ ਗੱਲ ਦਾ ਗੁੱਸਾ ਰਹਿੰਦਾ ਹੈ? ਪਹਿਲਾਂ ਉਨ੍ਹਾਂ ਨੇ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਵਿੱਚ ਰੁਕਾਵਟ ਪਾਈ। ਫਿਰ ਉਨ੍ਹਾਂ ਨੇ ਇਸ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਨੂੰ ਨਜ਼ਰਅੰਦਾਜ਼ ਕੀਤਾ।" ਉਨ੍ਹਾਂ ਕਿਹਾ, "ਅਯੁੱਧਿਆ ਵਿੱਚ ਭਗਵਾਨ ਰਾਮ ਦਾ ਇੱਕ ਵਿਸ਼ਾਲ ਮੰਦਰ ਬਣਾਇਆ ਗਿਆ ਹੈ, ਪਰ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅਜੇ ਤੱਕ ਇਸ ਦੇ ਦਰਸ਼ਨ ਨਹੀਂ ਕੀਤੇ ਹਨ।" ਯਾਦਵ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸਿਰਫ਼ ਵਿਰੋਧ ਕਰਨਾ ਹੈ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਉਨ੍ਹਾਂ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਰੁਜ਼ਗਾਰ ਗਰੰਟੀ ਯੋਜਨਾ (ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ) ਅਸਲ ਵਿੱਚ ਨਰੇਗਾ ਦੇ ਨਾਮ ਹੇਠ ਸ਼ੁਰੂ ਕੀਤੀ ਗਈ ਸੀ। ਉਨ੍ਹਾਂ (ਕਾਂਗਰਸ) ਨੇ ਚੋਣ ਕਾਰਨਾਂ ਕਰਕੇ ਮਹਾਤਮਾ ਗਾਂਧੀ ਦਾ ਨਾਮ ਇਸ ਯੋਜਨਾ ਵਿੱਚ ਜੋੜਿਆ।"


author

rajwinder kaur

Content Editor

Related News