ਕਾਂਗਰਸ ਨੂੰ ਝਟਕਾ; ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਰਾਜੂਖੇੜੀ ਨੇ ਫੜਿਆ BJP ਦਾ ਪੱਲਾ

Saturday, Mar 09, 2024 - 11:06 AM (IST)

ਕਾਂਗਰਸ ਨੂੰ ਝਟਕਾ; ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਰਾਜੂਖੇੜੀ ਨੇ ਫੜਿਆ BJP ਦਾ ਪੱਲਾ

ਭੋਪਾਲ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਸਿੰਘ ਰਾਜੂਖੇੜੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਦੋਵੇਂ ਨੇਤਾ ਸ਼ਨੀਵਾਰ ਸਵੇਰੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ। ਇਹ ਜਾਣਕਾਰੀ ਭਾਜਪਾ ਦੀ ਸੂਬਾ ਇਕਾਈ ਦੇ ਮੀਡੀਆ ਇੰਚਾਰਜ ਆਸ਼ੀਸ਼ ਅਗਰਵਾਲ ਨੇ ਦਿੱਤੀ। 

ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਪਚੌਰੀ ਕੇਂਦਰੀ ਰੱਖਿਆ ਉਤਪਾਦਨ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਪਚੌਰੀ ਕਾਂਗਰਸ ਦੇ 4 ਵਾਰ ਰਾਜ ਸਭਾ ਮੈਂਬਰ ਵੀ ਰਹੇ ਹਨ। ਉੱਘੇ ਕਬਾਇਲੀ ਨੇਤਾ ਰਾਜੂਖੇੜੀ ਕਾਂਗਰਸ ਦੀ ਟਿਕਟ 'ਤੇ ਧਾਰ (ਅਨੁਸੂਚਿਤ ਜਨਜਾਤੀ) ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਉਹ 1990 ਵਿਚ ਭਾਜਪਾ ਦੇ ਵਿਧਾਇਕ ਚੁਣੇ ਗਏ ਸਨ ਪਰ ਬਾਅਦ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।

ਇਸ ਦੌਰਾਨ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਵਿਸ਼ਨੂੰਦੱਤ ਸ਼ਰਮਾ, ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸੀਨੀਅਰ ਮੰਤਰੀ ਕੈਲਾਸ਼ ਵਿਜੇਵਰਗੀਆ, ਸਾਬਕਾ ਮੰਤਰੀ ਡਾ. ਨਰੋਤਮ ਮਿਸ਼ਰਾ ਵੀ ਮੌਜੂਦ ਸਨ। ਸ੍ਰੀ ਸ਼ਰਮਾ ਅਤੇ ਸ੍ਰੀ ਚੌਹਾਨ ਨੂੰ ਪਚੌਰੀ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ। ਕੁਝ ਸੀਨੀਅਰ ਕਾਂਗਰਸੀ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਪਚੋਰੀ ਕੇਂਦਰ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਭੋਪਾਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਉਨ੍ਹਾਂ ਦਾ ਪ੍ਰਭਾਵ ਹੈ।


author

Tanu

Content Editor

Related News