ਕੋਰੋਨਾ ਦੀ ਚਪੇਟ ''ਚ ਆਏ ਕਾਂਗਰਸ ਨੇਤਾ ਸਚਿਨ ਪਾਇਲਟ

Thursday, Nov 12, 2020 - 08:46 PM (IST)

ਕੋਰੋਨਾ ਦੀ ਚਪੇਟ ''ਚ ਆਏ ਕਾਂਗਰਸ ਨੇਤਾ ਸਚਿਨ ਪਾਇਲਟ

ਜੈਪੁਰ - ਕਾਂਗਰਸ ਦੇ ਦਿੱਗਜ ਨੇਤਾ ਸਚਿਨ ਪਾਇਲਟ ਕੋਰੋਨਾ ਪੀੜਤ ਪਾਏ ਗਏ ਹਨ। ਵੀਰਵਾਰ ਨੂੰ ਉਨ੍ਹਾਂ ਦੀ ਕੋਵਿਡ-19 ਟੈਸ‍ਟ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਚਿਨ ਪਾਇਲਟ ਨੇ ਟਵੀਟ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ, ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਡਾਕਟਰਾਂ ਦੀ ਸਲਾਹ ਲੈ ਰਿਹਾ ਹਾਂ। ਜਲਦ ਠੀਕ ਹੋਣ ਦੀ ਉਮੀਦ ਹੈ।

ਤੁਹਾਨੂੰ ਦੱਸ ਦਈਏ ਕਿ ਸਚਿਨ ਪਾਇਲਟ ਤੋਂ ਪਹਿਲਾਂ ਕੋਰੋਨਾ ਦੀ ਚਪੇਟ 'ਚ ਰਾਜਸ‍ਥਾਨ ਦੇ ਕਈ ਨੇਤਾ ਆ ਚੁੱਕੇ ਹਨ ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਗੁੱਜਰ ਨੇਤਾ ਕਰਨਲ ਕਿਰੋੜੀ ਬੈਂਸਲਾ ਅਤੇ ਕੈਬਨਿਟ ਮੰਤਰੀ ਉਦੈਲਾਲ ਆਂਜਨਾ ਵੀ ਕੋਰੋਨਾ ਪੀੜਤ ਪਾਏ ਗਏ।


author

Inder Prajapati

Content Editor

Related News