‘ਮਹਿੰਗਾਈ ਅਤੇ ਬੇਰੁਜ਼ਗਾਰੀ ’ਤੇ ਬੁਲਡੋਜ਼ਰ ਚੱਲਣਾ ਚਾਹੀਦੈ ਪਰ BJP ਦੇ ਬੁਲਡੋਜ਼ਰ ’ਤੇ ਨਫ਼ਰਤ ਸਵਾਰ’

04/12/2022 3:12:17 PM

ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਸੱਤਾ ’ਚ ਬੈਠੇ ਲੋਕਾਂ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ’ਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਹੈ ਪਰ ਭਾਜਪਾ ਦੇ ਬੁਲਡੋਜ਼ਰ ’ਤੇ ਤਾਂ ਨਫ਼ਰਤ ਅਤੇ ਦਹਿਸ਼ਤ ਸਵਾਰ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਖਰਗੋਨ ’ਚ ਰਾਮ ਨੌਮੀ ’ਤੇ ਹੋਈ ਹਿੰਸਾ ਦੇ ਦੋਸ਼ੀਆਂ ਦੇ ਘਰਾਂ ਅਤੇ ਦੁਕਾਨਾਂ ’ਤੇ ਬੁਲਡੋਜ਼ਰ ਚਲਾਏ ਜਾਣ ਦੀ ਪਿੱਠਭੂਮੀ ’ਚ ਇਹ ਟਿੱਪਣੀ ਕੀਤੀ ਹੈ।

PunjabKesari

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਦੇਸ਼ ਦੀ ਜਨਤਾ ਦਾ ਦਮ ਕੱਢ ਦਿੱਤਾ ਹੈ। ਸਰਕਾਰ ਨੂੰ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ’ਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਹੈ ਪਰ ਭਾਜਪਾ ਦਾ ਬੁਲਡੋਜ਼ਰ ਨਫ਼ਰਤ ਅਤੇ ਦਹਿਸ਼ਤ ਸਵਾਰ ਹੈ।’’ 

ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਟਵੀਟ ਕਰ ਕੇ ਕਿਹਾ, ‘‘ਭਗਵਾਨ ਸ਼੍ਰੀਰਾਮ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਪਵਿੱਤਰਤਾ ਦਾ ਪ੍ਰਤੀਕ ਹੁੰਦਾ ਹੈ। ਰਾਮ ਨੌਮੀ ’ਤੇ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਕੰਮ ਕੀਤੇ ਜਾ ਰਹੇ ਹਨ।’’ ਉਨ੍ਹਾਂ ਨੇ ਸੱਤਾ ’ਚ ਸਿਖਰ ’ਤੇ ਬਿਰਾਜਮਾਨ ਲੋਕਾਂ ’ਤੇ ਤੰਜ਼ ਕੱਸਦੇ ਹੋਏ ਕਿਹਾ, ‘‘ਦੇਸ਼ ਦੇ ਸੀਨੀਅਰ ਨੇਤਾ ਨਫ਼ਰਤ ਦੇ ਪ੍ਰਸਾਰ ਨੂੰ ਵੇਖਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ।’’


Tanu

Content Editor

Related News