ਝਾਰਖੰਡ ''ਚ ਕਾਂਗਰਸ ਨੂੰ ਝਟਕਾ, ਅਜੇ ਕੁਮਾਰ ਨੇ ਫੜਿਆ ''ਆਪ'' ਦਾ ਪੱਲਾ

Thursday, Sep 19, 2019 - 12:05 PM (IST)

ਝਾਰਖੰਡ ''ਚ ਕਾਂਗਰਸ ਨੂੰ ਝਟਕਾ, ਅਜੇ ਕੁਮਾਰ ਨੇ ਫੜਿਆ ''ਆਪ'' ਦਾ ਪੱਲਾ

ਨਵੀਂ ਦਿੱਲੀ— ਝਾਰਖੰਡ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ ਨੇ ਵੀਰਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਦੀ ਮੌਜੂਦਗੀ ਵਿਚ ਅਜੇ ਨੇ 'ਆਪ' ਪਾਰਟੀ ਦੀ ਮੈਂਬਰਸ਼ਿਪ ਲਈ। ਝਾਰਖੰਡ ਕਾਂਗਰਸ ਲਈ ਇਕ ਤਰ੍ਹਾਂ ਨਾਲ ਵੱਡਾ ਝਟਕਾ ਹੈ, ਕਿਉਂਕਿ ਅਜੇ ਕੁਮਾਰ ਕਾਂਗਰਸ ਦੇ ਨਾ ਸਿਰਫ ਸਾਬਕਾ ਪ੍ਰਦੇਸ਼ ਪ੍ਰਧਾਨ ਸਨ, ਸਗੋਂ ਸੀਨੀਅਰ ਨੇਤਾ ਵੀ ਸਨ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਸ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਸਕਦਾ ਹੈ। ਇੱਥੇ ਦੱਸ ਦੇਈਏ ਕਿ ਅਜੇ ਨੇ ਲੋਕ ਸਭਾ ਚੋਣਾਂ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

PunjabKesari
ਪਾਰਟੀ 'ਚ ਸ਼ਾਮਲ ਹੋਣ ਮਗਰੋਂ ਅਜੇ ਕੁਮਾਰ ਨੇ ਕਿਹਾ ਕਿ 'ਆਪ' ਹੀ ਸਹੀ ਅਰਥਾਂ 'ਚ ਆਮ ਆਦਮੀ ਪਾਰਟੀ ਹੈ, ਜਿਸ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਹੈ ਅਤੇ ਵਿਕਾਸ ਲਈ ਕੰਮ ਕਰ ਸਕਦਾ ਹੈ। ਓਧਰ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅਜੇ ਕੁਮਾਰ ਸਾਡੇ ਨਾਲ ਜੁੜ ਰਹੇ ਹਨ, ਮੈਂ ਤਹਿ ਦਿਲ ਤੋਂ ਅਜੇ ਕੁਮਾਰ ਜੀ ਦਾ ਪਾਰਟੀ 'ਚ ਸਵਾਗਤ ਕਰਦਾ ਹਾਂ।


author

Tanu

Content Editor

Related News