ਸਿਹਤ ਵਿਗੜਨ ਕਾਰਨ ਕਾਂਗਰਸ ਨੇਤਾ ਸ਼ਿਵਕੁਮਾਰ ਹਸਪਤਾਲ ''ਚ ਭਰਤੀ

Saturday, Nov 02, 2019 - 03:08 PM (IST)

ਸਿਹਤ ਵਿਗੜਨ ਕਾਰਨ ਕਾਂਗਰਸ ਨੇਤਾ ਸ਼ਿਵਕੁਮਾਰ ਹਸਪਤਾਲ ''ਚ ਭਰਤੀ

ਬੈਂਗਲੁਰੂ—ਕਾਂਗਰਸ ਦੇ ਸੀਨੀਅਰ ਨੇਤਾ ਡੀ. ਕੇ. ਸ਼ਿਵਕੁਮਾਰ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਿਵਕੁਮਾਰ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸੂਗਰ ਲੈਵਲ 'ਚ ਬਦਲਾਅ ਕਾਰਨ ਸੀਨੇ ਅਤੇ ਪਿੱਠ 'ਚ ਦਰਦ ਹੋ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਿਵਕੁਮਾਰ ਸ਼ੁੱਕਰਵਾਰ ਨੂੰ ਕਰਨਾਟਕ ਰਕਸ਼ਾ ਵੇਦਿਕਾ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਗਏ ਸੀ, ਜਿੱਥੇ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਦੱਸ ਦੇਈਏ ਕਿ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ਿਵਕੁਮਾਰ ਦਿੱਲੀ ਤੋਂ ਵਾਪਸ ਪਰਤੇ ਸੀ।

ਜ਼ਿਕਰਯੋਗ ਹੈ ਕਿ ਕਰਨਾਟਕ 'ਚ 7ਵੀਂ ਵਾਰ ਵਿਧਾਇਕ ਬਣੇ ਸ਼ਿਵਕੁਮਾਰ ਨੂੰ 3 ਸਤੰਬਰ ਨੂੰ ਪੀ. ਐੱਮ. ਐੱਲ. ਏ. ਤਹਿਤ ਈ. ਡੀ. ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ ਤਿਹਾੜ ਜੇਲ 'ਚ ਰੱਖਿਆ ਗਿਆ ਸੀ ਅਤੇ 23 ਅਕਤੂਬਰ ਨੂੰ ਹਾਈ ਕਰੋਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ।


author

Iqbalkaur

Content Editor

Related News