ਕਾਂਗਰਸ ਆਗੂ, ਸੇਵਾਮੁਕਤ SSP, ਕਈ ਹੋਰ ਭਾਜਪਾ ''ਚ ਹੋਏ ਸ਼ਾਮਲ
Saturday, Aug 24, 2024 - 06:01 PM (IST)
ਜੰਮੂ (ਭਾਸ਼ਾ)- ਕਾਂਗਰਸ ਦਾ ਇਕ ਨੇਤਾ ਅਤੇ ਇਕ ਸਾਬਕਾ ਪੁਲਸ ਅਧਿਕਾਰੀ ਇੱਥੇ ਕਈ ਸਮਰਥਕਾਂ ਨਾਲ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਸਫ਼ਲਤਾ ਲਈ ਕੰਮ ਕਰਨ ਦਾ ਸੰਕਲਪ ਲਿਆ। ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਪਾਰਟੀ ਹੈੱਡ ਕੁਆਰਟਰ 'ਚ 2 ਵੱਖ-ਵੱਖ ਪ੍ਰੋਗਰਾਮਾਂ 'ਚ ਪਾਰਟੀ 'ਚ ਸ਼ਾਮਲ ਹੋਏ ਨੇਤਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਦਾ ਨਤੀਜਾ ਦੱਸਿਆ। ਪਹਿਲੇ ਪ੍ਰੋਗਰਾਮ 'ਚ ਸਾਬਕਾ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਮੋਹਨ ਲਾਲ ਭਾਜਪਾ 'ਚ ਸ਼ਾਮਲ ਹੋਏ। ਇਸ ਤੋਂ ਇਕ ਦਿਨ ਪਹਿਲੇ ਪੁਲਸ ਵਿਭਾਗ 'ਚ ਸਵੈ-ਇੱਛਕ ਸੇਵਾਮੁਕਤੀ ਦੀ ਉਨ੍ਹਾਂ ਦੀ ਅਰਜ਼ੀ ਸਵੀਕਾਰ ਕਰ ਲਈ ਗਈ ਸੀ। ਲਾਲ ਨੂੰ ਭਾਜਪਾ ਵਲੋਂ ਅਖਨੂਰ ਵਿਧਾਨ ਸਭਾ ਖੇਤਰ ਤੋਂ ਟਿਕਟ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ,''ਅੱਜ ਮੈਂ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਜਾ ਰਿਹਾ ਹਾਂ, ਜੋ ਆਪਣੀ ਵਿਚਾਰਧਾਰਾ ਨਾਲ ਰਾਸ਼ਟਰਵਾਦੀ ਹੈ ਅਤੇ ਰਾਸ਼ਟਰ ਨਿਰਮਾਣ ਲਈ ਕੰਮ ਕਰ ਰਹੀ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕੇਂਦਰੀ ਅਤੇ ਜੰਮੂ ਕਸ਼ਮੀਰ ਪਾਰਟੀ ਦੀ ਅਗਵਾਈ ਅਤੇ ਵਰਕਰਾਂ ਤੋਂ ਪ੍ਰਭਾਵਿਤ ਹਾਂ।'' ਸਾਬਕਾ ਐੱਸ.ਐੱਸ.ਪੀ. ਨੇ ਕਿਹਾ ਕਿ ਉਹ ਯਕੀਨੀ ਕਰਨ ਲਈ ਕੰਮ ਕਰਨਗੇ ਕਿ ਪਾਰਟੀ ਨੂੰ ਚੋਣਾਂ 'ਚ 50 ਤੋਂ ਵੱਧ ਸੀਟਾਂ ਮਿਲੀਆਂ। ਬਾਅਦ 'ਚ, ਰੈਨਾ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਮੈਂਬਰ ਚੌਧਰੀ ਅਬਦੁੱਲ ਗਨੀ ਦਾ ਉਨ੍ਹਾਂ ਦਾ ਸਮਰਥਕਾਂ ਨਾਲ ਭਾਜਪਾ 'ਚ ਸਵਾਗਤ ਕੀਤਾ। ਭਾਜਪਾ ਆਗੂ ਨੇ ਕਿਹਾ,''ਗਨੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ 'ਚ ਸ਼ਾਮਲ ਹੋਣਾ ਕਾਂਗਰਸ ਲਈ ਵੱਡਾ ਝਟਕਾ ਹੈ... ਕਾਂਗਰਸ-ਨੈਕਾਂ ਗਠਜੋੜ ਦਾ ਰਾਜੌਰੀ-ਪੁੰਛ ਖੇਤਰ 'ਚ ਸਫਾਇਆ ਹੋ ਜਾਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8