ਮਾਮਲਾ ਜ਼ਮੀਨ ਨਾਲ ਜੁੜੀ ਧੋਖਾਦੇਹੀ ਦਾ ; TMC ਆਗੂ ਅਭਿਸ਼ੇਕ ਦੇ ਸਹਿਯੋਗੀ ਕੋਲੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ

Monday, Aug 10, 2026 - 10:45 AM (IST)

ਮਾਮਲਾ ਜ਼ਮੀਨ ਨਾਲ ਜੁੜੀ ਧੋਖਾਦੇਹੀ ਦਾ ; TMC ਆਗੂ ਅਭਿਸ਼ੇਕ ਦੇ ਸਹਿਯੋਗੀ ਕੋਲੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ

ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਦੇ ਸਹਿਯੋਗੀ ਸੁਮਿਤ ਰਾਏ ਪੱਛਮੀ ਮਿਦਨਾਪੁਰ ਜ਼ਿਲ੍ਹੇ ’ਚ ਇਕ ਸਰਕਾਰੀ ਜ਼ਮੀਨ ਨਾਲ ਸਬੰਧਤ ਧੋਖਾਦੇਹੀ ਦੇ ਮਾਮਲੇ ’ਚ ਪੁੱਛਗਿੱਛ ਲਈ ਐਤਵਾਰ ਸਵੇਰੇ 10 ਵਜੇ ਲਗਾਤਾਰ ਦੂਜੇ ਦਿਨ ਭਵਾਨੀ ਭਵਨ ਵਿਖੇ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਦੇ ਮੁੱਖ ਦਫ਼ਤਰ ਪਹੁੰਚੇ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੁੱਛਗਿੱਛ ਲਈ ਉਹ ਸ਼ਨੀਵਾਰ ਵੀ ਆਏ ਸਨ। ਉਨ੍ਹਾਂ ਕੋਲੋਂ ਉਦੋਂ ਲੱਗਭਗ 10 ਘੰਟੇ ਪੁੱਛਗਿੱਛ ਕੀਤੀ ਗਈ ਸੀ।

ਅਦਾਲਤ ਨੇ ਰਾਏ ਨੂੰ 14 ਅਗਸਤ ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਇਸ ਸ਼ਰਤ ’ਤੇ ਦਿੱਤੀ ਹੈ ਕਿ ਉਹ ਜਾਂਚ ’ਚ ਸਹਿਯੋਗ ਕਰਨਗੇ। ਅਦਾਲਤ ਨੇ ਇਹ ਵੀ ਸ਼ਰਤ ਲਾਈ ਕਿ ਪੁੱਛਗਿੱਛ ਦੌਰਾਨ ਕੋਈ ਵੀ ਵਕੀਲ ਜਾਂ ਹੋਰ ਵਿਅਕਤੀ ਉਨ੍ਹਾਂ ਦੇ ਨਾਲ ਨਹੀਂ ਜਾ ਸਕਦਾ।


author

Harpreet SIngh

Content Editor

Related News