ਕੰਗਨਾ ਰਣੌਤ ਦੇ ਫਿਰ ਵਿਗੜੇ ਬੋਲ, ਕਾਂਗਰਸ ਅੰਗਰੇਜ਼ਾਂ ਦੀ ਭੁੱਲੀ-ਵਿਸਰੀ ਔਲਾਦ

Saturday, Apr 12, 2025 - 03:17 PM (IST)

ਕੰਗਨਾ ਰਣੌਤ ਦੇ ਫਿਰ ਵਿਗੜੇ ਬੋਲ, ਕਾਂਗਰਸ ਅੰਗਰੇਜ਼ਾਂ ਦੀ ਭੁੱਲੀ-ਵਿਸਰੀ ਔਲਾਦ

ਸ਼ਿਮਲਾ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੁੱਧਵਾਰ ਨੂੰ ਕਾਂਗਰਸ 'ਤੇ ਹਮਲਾ ਬੋਲਦਿਆਂ ਇਸਨੂੰ ਭ੍ਰਿਸ਼ਟ ਅਤੇ ਅੰਗਰੇਜ਼ਾਂ ਦੀ ਭੁੱਲੀ-ਵਿਸਰੀ ਔਲਾਦ ਦੱਸਿਆ। ਆਪਣੇ ਚੋਣ ਹਲਕੇ ਦੇ ਅਧੀਨ ਆਉਂਦੇ ਸੁੰਦਰਨਗਰ ਵਿਧਾਨਸਭਾ ਹਲਕੇ ਦੇ ਦੌਰੇ ਦੌਰਾਨ ਅਦਾਕਾਰਾ ਨੇ ਕਾਂਗੂ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ: ਮਰਹੂਮ ਦਿੱਗਜ ਅਦਾਕਾਰ ਮਨੋਜ ਕੁਮਾਰ ਦੀਆਂ ਅਸਥੀਆਂ ਹਰਿਦੁਆਰ ਵਿਖੇ ਗੰਗਾ 'ਚ ਜਲ ਪ੍ਰਵਾਹ

ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ, ਦੇਸ਼ ਭ੍ਰਿਸ਼ਟਾਚਾਰ ਲਈ ਜਾਣਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦਲੇਰ ਫੈਸਲਿਆਂ ਅਤੇ ਬੇਦਾਗ਼ ਇਮਾਨਦਾਰੀ ਨਾਲ ਉਸ ਧਾਰਨਾ ਨੂੰ ਬਦਲ ਦਿੱਤਾ। ਕੰਗਨਾ ਨੇ ਕਾਂਗਰਸ 'ਤੇ ਝੂਠੇ ਵਾਅਦੇ ਕਰਨ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਮੰਡੀ ਤੋਂ ਸਾਬਕਾ ਕਾਂਗਰਸ ਸੰਸਦ ਮੈਂਬਰ ਪ੍ਰਤਿਭਾ ਸਿੰਘ ਨੇ ਸਥਾਨਕ ਖੇਤਰ ਵਿਕਾਸ ਫੰਡ ਵਿੱਚੋਂ ਹਲਕੇ ਨੂੰ ਕੋਈ ਰਕਮ ਅਲਾਟ ਨਹੀਂ ਕੀਤੀ। ਰਣੌਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ 8 ਮਹੀਨਿਆਂ ਵਿੱਚ ਰਾਮਪੁਰ ਤੋਂ ਭਰਮੌਰ ਤੱਕ ਮੰਡੀ ਦੇ ਸਾਰੇ ਖੇਤਰਾਂ ਨੂੰ 5 ਕਰੋੜ ਰੁਪਏ ਅਲਾਟ ਕੀਤੇ ਹਨ।

ਇਹ ਵੀ ਪੜ੍ਹੋ: ਹੱਥ 'ਚ 'ਤਲਵਾਰ' ਫੜ ਰੈਂਪ 'ਤੇ ਉਤਰੀ ਇਹ ਮਸ਼ਹੂਰ ਅਦਾਕਾਰਾ, ਰਾਇਲ ਲੁੱਕ 'ਚ ਦਿਖਾਏ ਮਾਰਸ਼ਲ ਆਰਟਸ ਦੇ ਮੂਵਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News