ਕਾਂਗਰਸ ਕੋਲ ਇਕ ਹੀ ਏਜੰਡਾ ''ਮੋਦੀ ਵਿਰੋਧ'' : PM ਮੋਦੀ

Friday, Feb 16, 2024 - 01:20 PM (IST)

ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨਾ ਤਾਂ ਭਵਿੱਖ ਦਾ ਅੰਦਾਜਾ ਲਗਾ ਸਕਦੀ ਹੈ ਅਤੇ ਨਾ ਹੀ ਭਵਿੱਖ ਲਈ ਉਸ ਕੋਲ ਕੋਈ ਕਾਰਜ ਯੋਜਨਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਕੋਲ ਇਕ ਹੀ ਏਜੰਡਾ 'ਮੋਦੀ ਵਿਰੋਧ' ਹੈ ਅਤੇ ਅੱਜ ਹਰ ਕੋਈ ਕਾਂਗਰਸ ਦਾ ਸਾਥ ਛੱਡ ਰਿਹਾ ਹੈ, ਕਿਉਂਕਿ ਉੱਥੇ ਸਿਰਫ਼ ਇਕ ਪਰਿਵਾਰ ਹੀ ਦਿੱਸਦਾ ਹੈ। ਪੀ.ਐੱਮ. ਮੋਦੀ ਨੇ 'ਵਿਕਸਿਤ ਭਾਰਤ-ਵਿਕਸਿਤ ਰਾਜਸਥਾਨ' ਪ੍ਰੋਗਰਾਮ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ,''ਕਾਂਗਰਸ ਕੋਲ ਇਕ ਹੀ ਏਜੰਡਾ ਹੈ, ਮੋਦੀ ਵਿਰੋਧ, ਅਤਿਅੰਤ ਮੋਦੀ ਵਿਰੋਧ। ਮੋਦੀ ਵਿਰੋਧ 'ਚ ਇਹ ਅਜਿਹੀ-ਅਜਿਹੀਆਂ ਗੱਲਾਂ ਫੈਲਾਉਂਦੇ ਹਨ, ਜਿਸ ਨਾਲ ਸਮਾਜ ਵੰਡਿਆ ਜਾਵੇ। ਜਦੋਂ ਕੋਈ ਪਾਰਟੀ ਪਰਿਵਾਰਵਾਦ ਦੇ ਵੰਸ਼ਵਾਦ ਦੀ ਰਾਜਨੀਤੀ ਦੇ ਚੱਕਰ 'ਚ ਫਸ ਜਾਂਦੀ ਹੈ ਤਾਂ ਉਸ ਨਾਲ ਅਜਿਹਾ ਹੀ ਹੁੰਦਾ ਹੈ।'' ਉਨ੍ਹਾਂ ਕਿਹਾ,''ਅੱਜ ਹਰ ਕੋਈ ਕਾਂਗਰਸ ਦਾ ਸਾਥ ਛੱਡ ਰਿਹਾ ਹੈ, ਸਿਰਫ਼ ਇਕ ਪਰਿਵਾਰ ਹੀ ਉੱਥੇ ਦਿੱਸਦਾ ਹੈ। ਅਜਿਹੀ ਰਾਜਨੀਤੀ ਨੌਜਵਾਨ ਭਾਰਤ ਨੂੰ ਬਿਲਕੁੱਲ ਪ੍ਰੇਰਿਤ ਨਹੀਂ ਕਰਦੀ।'' 

ਇਹ ਵੀ ਪੜ੍ਹੋ : ਕਿਸਾਨ 5 ਲੱਖ ਦਾ ਡਰੋਨ ਸੁੱਟਣ ਲਈ ਲਿਆਏ 10 ਹਜ਼ਾਰ ਦਾ ਡਰੋਨ, ਇੰਝ ਕਰੇਗਾ ਕੰਮ

ਉਨ੍ਹਾਂ ਕਿਹਾ,''ਵਿਕਸਿਤ ਭਾਰਤ ਬਣਾਉਣ ਲਈ ਅਸੀਂ ਦੇਸ਼ ਦੇ ਚਾਰ ਵਰਗਾਂ ਨੂੰ ਮਜ਼ਬੂਤ ਬਣਾਉਣ 'ਚ ਲੱਗੇ ਹਾਂ। ਇਹ ਹਨ- ਨੌਜਵਾਨ, ਔਰਤਾਂ, ਕਿਸਾਨ ਅਤੇ ਗਰੀਬ। ਸਾਡੇ ਲਈ ਇਹੀ ਚਾਰ ਸਭ ਤੋਂ ਵੱਡੀਆਂ ਜਾਤੀਆਂ ਹਨ।'' ਪ੍ਰਧਾਨ ਮੰਤਰੀ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਵਰਗਾਂ ਦੇ ਸਸ਼ਕਤੀਕਰਨ ਲਈ ਮੋਦੀ ਨੇ ਜੋ ਗਾਰੰਟੀ ਦਿੱਤੀ ਸੀ, ਉਨ੍ਹਾਂ ਨੂੰ 'ਡਬਲ ਇੰਜਣ' ਸਰਕਾਰ ਪੂਰਾ ਕਰ ਰਹੀ ਹੈ। ਆਪਣੇ ਪਹਿਲੇ ਬਜਟ 'ਚ ਹੀ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੇ 70 ਹਜ਼ਾਰ ਭਰਤੀਆਂ ਕੱਢੀਆਂ ਹਨ।'' ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਵੱਲ ਇਸ਼ਾਰਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਜਦੋਂ ਮੋਦੀ ਤੁਹਾਨੂੰ ਦਿੱਤੀਆਂ ਗਈਆਂ ਅਜਿਹੀਆਂ ਗਾਰੰਟੀਆਂ ਪੂਰੀ  ਕਰਦਾ ਹੈ ਤਾਂ ਕੁਝ ਲੋਕਾਂ ਦੀ ਨੀਂਦ ਉੱਡ ਜਾਂਦੀ ਹੈ। ਤੁਸੀਂ ਕਾਂਗਰਸ ਦੀ ਸਥਿਤੀ ਦੇ ਰਹੇ ਹੋ। ਤੁਸੀਂ ਹਾਲ ਹੀ 'ਚ ਕਾਂਗਰਸ ਨੂੰ ਸਬਕ ਸਿਖਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਵਿਕਸਿਤ ਰਾਜਸਥਾਨ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ 'ਡਬਲ ਇੰਜਣ' ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਰਾਜਸਥਾਨ ਦੇ ਵਿਕਾਸ ਲਈ ਕਰੀਬ 17 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ। ਇਹ ਪ੍ਰਾਜੈਕਟ ਰੇਲ, ਸੜਕ, ਸੌਰ ਊਰਜਾ ਅਤੇ ਪਾਣੀ ਵਰਗੇ ਵਿਕਾਸ ਪ੍ਰੋਗਰਾਮਾਂ ਨਾਲ ਜੁੜੇ ਹਨ। ਇਹ ਪ੍ਰਾਜੈਕਟ ਰਾਜਸਥਾਨ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਹਨ।

ਪੀ.ਐੱਮ. ਮੋਦੀ ਨੇ ਕਿਹਾ,''ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਇਹੀ ਸਮਾਂ ਹੈ ਸਹੀ ਸਮਾਂ ਹੈ। ਆਜ਼ਾਦੀ ਤੋਂ ਬਾਅਦ ਅੱਜ ਭਾਰਤ ਦਾ ਸੁਨਹਿਰੀ ਦੌਰ ਚੱਲਿਆ ਹੈ। ਭਾਰਤ ਕੋਲ ਉਹ ਮੌਕਾ ਆਇਆ ਹੈ ਜਦੋਂ ਉਹ 10 ਸਾਲ ਪਹਿਲੇ ਨਿਰਾਸ਼ਾ ਛੱਡ ਕੇ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ।'' ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਪੂਰੇ ਦੇਸ਼ 'ਚ ਹੋਣ ਵਾਲੇ ਵੱਡੇ-ਵੱਡੇ ਘਪਲਿਆਂ ਦੀ ਚਰਚਾ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਉਦੋਂ ਆਏ ਦਿਨ ਹੋਣ ਵਾਲੇ ਬੰਬ ਧਮਾਕਿਆਂ ਦੀ ਚਰਚਾ ਹੁੰਦੀ ਸੀ ਅਤੇ ਦੇਸ਼ ਦੇ ਲੋਕ ਸੋਚਦੇ ਸਨ ਕਿ ਸਾਡਾ, ਦੇਸ਼ ਦਾ ਕੀ ਹੋਵੇਗਾ?.... ਕਾਂਗਰਸ ਦੇ ਰਾਜ 'ਚ ਚਾਰਾਂ ਪਾਸੇ ਉਦੋਂ ਇਹੀ ਮਾਹੌਲ ਸੀ।'' ਉਨ੍ਹਾਂ ਕਿਹਾ,''ਅੱਜ ਅੱਜ ਅਸੀਂ ਵਿਕਸਿਤ ਭਾਰਤ ਦੀ, ਵਿਕਸਿਤ ਰਾਜਸਥਾਨ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਵੱਡੇ ਸੁਫ਼ਨੇ ਦੇਖ ਰਹੇ ਹਾਂ, ਵੱਡੇ ਸੰਕਲਪ ਲੈ ਰਹੇ ਹਾਂ ਅਤੇ ਉਨ੍ਹਾਂ ਦੀ ਪਾਉਣ ਲਈ ਤਨ-ਮਨ ਨਾਲ ਜੁਟੇ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News