ਕਾਂਗਰਸ ਆਗੂ ਦੀ ਪਤਨੀ ਦਾ ISI ਨਾਲ ਸੰਬੰਧ, ਭਾਜਪਾ ਨੇ ਲਗਾਇਆ ਵੱਡਾ ਦੋਸ਼
Saturday, Feb 15, 2025 - 03:01 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਦੀ ਪਤਨੀ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਅਜੈ ਆਲੋਕ ਨੇ ਅੱਜ ਇੱਥੇ ਪਾਰਟੀ ਦੇ ਕੇਂਦਰੀ ਦਫ਼ਤਰ 'ਚ ਆਯੋਜਿਤ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਾਂਗਰਸ ਪਾਰਟੀ ਆਈਐੱਸਆਈ ਨਾਲ ਮਿਲੀਭੁਗਤ 'ਚ ਹੈ। ਸ਼੍ਰੀ ਆਲੋਕ ਨੇ ਕਿਹਾ ਕਿ ਗੋਗੋਈ ਦਾ ਵਿਆਹ 2013 'ਚ ਐਲਿਜ਼ਾਬੈਥ ਕੋਲਬਰਨ ਨਾਲ ਹੋਇਆ ਸੀ, ਜੋ ਪਹਿਲਾਂ ਆਈਐੱਸਆਈ ਸਮਰਥਿਤ ਅਲੀ ਤੌਕੀਰ ਸ਼ੇਖ ਨਾਲ ਕੰਮ ਕਰ ਚੁੱਕੀ ਸੀ। ਉਸ ਨੇ ਸੈਨੇਟਰ ਥੌਮ ਨਾਲ ਵੀ ਕੰਮ ਕੀਤਾ ਹੈ, ਜਿਨ੍ਹਾਂ ਦੇ ਜਾਰਜ ਸੋਰੋਸ ਨਾਲ ਨੇੜਲੇ ਸਬੰਧ ਹਨ।
ਇਹ ਵੀ ਪੜ੍ਹੋ : Loan ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਨੂੰ ਦਿਲ ਦੇ ਬੈਠੀ ਵਿਆਹੁਤਾ, ਫਿਰ ਜੋ ਹੋਇਆ...
ਭਾਜਪਾ ਬੁਲਾਰੇ ਨੇ ਕਿਹਾ ਕਿ ਸ਼੍ਰੀਮਤੀ ਐਲਿਜ਼ਾਬੈਥ ਕੋਲਬਰਨ ਦੀ ਭਰਜਾਈ, ਕੈਰੀਟਾਸ ਨਾਮਕ ਇਕ ਸੰਗਠਨ ਨਾਲ ਜੁੜੀ ਹੋਈ ਹੈ। ਇਸ ਸੰਗਠਨ 'ਤੇ ਭਾਰਤ 'ਚ ਧਰਮ ਪਰਿਵਰਤਨ ਦਾ ਦੋਸ਼ ਹੈ। ਇਨ੍ਹਾਂ ਨੂੰ USAID ਤੋਂ ਫੰਡ ਮਿਲਦਾ ਹੈ, ਜੋ ਕਿ ਡੀਪ ਸਟੇਟ ਦਾ ਹਿੱਸਾ ਹੈ। ਉਨ੍ਹਾਂ ਕਿਹਾ,"ਗੌਰਵ ਗੋਗੋਈ ਲੋਕ ਸਭਾ 'ਚ ਕਾਂਗਰਸ ਦੇ ਡਿਪਟੀ ਲੀਡਰ ਹਨ, ਕਾਂਗਰਸ ਪਾਰਟੀ ਭਾਰਤ 'ਚ ਮੁੱਖ ਵਿਰੋਧੀ ਧਿਰ ਹੈ, ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਮਲਿਕਾਰਜੁਨ ਖੜਗੇ ਇਸ ਦੇ ਪ੍ਰਧਾਨ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਹੈ ਕਿ ਐਲਿਜ਼ਾਬੈਥ ਕੋਲਬਰਨ ਦੀ ਕੀ ਸ਼ਮੂਲੀਅਤ ਹੈ।" ਆਲੋਕ ਨੇ ਕਿਹਾ,"ਜਦੋਂ ਮੀਡੀਆ ਨੇ ਕੱਲ੍ਹ ਗੌਰਵ ਗੋਗੋਈ ਤੋਂ ਇਸ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਜੇਕਰ ਮੇਰੀ ਪਤਨੀ ਆਈਐੱਸਆਈ ਏਜੰਟ ਹੈ, ਤਾਂ ਮੈਂ ਰਾਅ ਏਜੰਟ ਹਾਂ।" ਉਨ੍ਹਾਂ ਕਿਹਾ ਕਿ ਇਸ ਸਵਾਲ ਨੂੰ ਮਜ਼ਾਕ 'ਚ ਟਾਲਿਆ ਨਹੀਂ ਜਾ ਸਕਦਾ। ਕਿਉਂਕਿ ਇਹ ਕਿਸੇ ਤਰ੍ਹਾਂ ਸਾਬਤ ਕਰਦਾ ਹੈ ਕਿ ਕਾਂਗਰਸ ਪਾਰਟੀ ਦਾ ISI ਨਾਲ ਸਬੰਧ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8