ਇੰਡੀਗੋ ਦੀ ਫਲਾਈਟ ''ਚ ਅੱਗ ਲੱਗਣ ਤੋਂ ਬਾਅਦ ਵੱਡਾ ਐਕਸ਼ਨ: DGCA ਨੇ ਇਸ ਖ਼ਾਸ ਪਾਵਰ ਬੈਂਕ ''ਤੇ ਲਾਇਆ ਬੈਨ
Thursday, Oct 15, 2026 - 05:26 AM (IST)
ਨੈਸ਼ਨਲ ਡੈਸਕ : ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (DGCA) ਨੇ ਹਵਾਈ ਜਹਾਜ਼ਾਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ MOBIKINS MK-PB-04 ਮਾਡਲ ਦੇ ਪਾਵਰ ਬੈਂਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਨਿਯਮ ਭਾਰਤ ਆਉਣ-ਜਾਣ ਵਾਲੀਆਂ ਅਤੇ ਦੇਸ਼ ਦੇ ਅੰਦਰ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਦੇ ਕੇਬਿਨ ਬੈਗੇਜ, ਚੈੱਕ-ਇਨ ਬੈਗੇਜ ਅਤੇ ਕਾਰਗੋ 'ਤੇ ਲਾਗੂ ਹੋਵੇਗਾ। DGCA ਨੇ ਸਾਰੀਆਂ ਏਅਰਲਾਈਨਾਂ ਨੂੰ ਇਸ ਖ਼ਾਸ ਮਾਡਲ ਦੀ ਪਛਾਣ ਕਰਨ ਅਤੇ ਇਸ ਨੂੰ ਫਲਾਈਟ ਵਿੱਚ ਲਿਜਾਣ ਤੋਂ ਰੋਕਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵੱਡਾ ਸਮੁੰਦਰੀ ਹਾਦਸਾ: 2500 ਕੰਟੇਨਰਾਂ ਨਾਲ ਲੱਦਿਆ ਕਾਰਗੋ ਜਹਾਜ਼ ਸਮੁੰਦਰ 'ਚ ਡੁੱਬਿਆ
ਇੰਡੀਗੋ ਦੀ ਫਲਾਈਟ 'ਚ ਵਾਪਰੀ ਸੀ ਘਟਨਾ
ਇਹ ਕਾਰਵਾਈ 11 ਅਕਤੂਬਰ 2026 ਨੂੰ ਵਾਪਰੀ ਇੱਕ ਘਟਨਾ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਓਵਰਹੈੱਡ ਲਗੇਜ ਕੰਪਾਰਟਮੈਂਟ ਵਿੱਚ ਅੱਗ ਲੱਗ ਗਈ ਸੀ। ਜਹਾਜ਼ ਦੇ ਕੇਬਿਨ ਵਿੱਚ ਧੂੰਆਂ ਫੈਲਣ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਫਲਾਈਟ ਨੂੰ ਹੈਦਰਾਬਾਦ ਵੱਲ ਡਾਇਵਰਟ ਕੀਤਾ ਗਿਆ ਸੀ।
191 ਯਾਤਰੀ ਸਨ ਸਵਾਰ, ਸਾਰੇ ਸੁਰੱਖਿਅਤ
ਜਹਾਜ਼ ਨੇ ਹੈਦਰਾਬਾਦ ਵਿਖੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ। ਫਲਾਈਟ ਵਿੱਚ ਕ੍ਰੂ ਮੈਂਬਰਾਂ ਸਮੇਤ ਕੁੱਲ 191 ਯਾਤਰੀ ਮੌਜੂਦ ਸਨ ਅਤੇ ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਬਾਅਦ ਵਿੱਚ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਚੇਨਈ ਭੇਜਿਆ ਗਿਆ।
ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ
ਕੀ ਸਾਰੇ ਪਾਵਰ ਬੈਂਕਾਂ 'ਤੇ ਲੱਗੀ ਹੈ ਪਾਬੰਦੀ?
DGCA ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਾਰੇ ਪਾਵਰ ਬੈਂਕਾਂ 'ਤੇ ਨਹੀਂ, ਸਗੋਂ ਸਿਰਫ਼ MOBIKINS MK-PB-04 ਮਾਡਲ 'ਤੇ ਹੀ ਲਗਾਈ ਗਈ ਹੈ। ਇਸ ਲਈ ਹੋਰਾਂ ਬ੍ਰਾਂਡਾਂ ਦੇ ਪਾਵਰ ਬੈਂਕ ਵਰਤਣ ਵਾਲੇ ਯਾਤਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪਰ ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਆਪਣੇ ਪਾਵਰ ਬੈਂਕ ਦਾ ਮਾਡਲ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
