ਕਾਂਗਰਸ ਨੂੰ ਨਹੀਂ ਮਿਲਿਆ ਨਵਾਂ ਪ੍ਰਧਾਨ, 22 ਜੁਲਾਈ ਤੱਕ ਟਲੀ CWC ਦੀ ਬੈਠਕ

Tuesday, Jul 16, 2019 - 06:00 PM (IST)

ਕਾਂਗਰਸ ਨੂੰ ਨਹੀਂ ਮਿਲਿਆ ਨਵਾਂ ਪ੍ਰਧਾਨ, 22 ਜੁਲਾਈ ਤੱਕ ਟਲੀ CWC ਦੀ ਬੈਠਕ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਨੂੰ ਲੈ ਕੇ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ਬੁਲਾਉਣ ਦਾ ਮਾਮਲਾ 22 ਜੁਲਾਈ ਤੱਕ ਟਲ ਗਿਆ ਹੈ। ਸੰਭਵ ਹੈ ਕਿ ਸੰਸਦ ਦੇ ਬਜਟ ਸੈਸ਼ਨ ਤੋਂ ਬਾਅਦ ਹੀ ਪ੍ਰਧਾਨ ਅਹੁਦੇ ਨੂੰ ਲੈ ਕੇ ਫੈਸਲਾ ਹੋਵੇ। ਕਿਸੇ ਇਕ ਨਾਂ 'ਤੇ ਸਹਿਮਤੀ ਨਾ ਬਣਨ ਕਾਰਨ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਕ ਹੋਰ ਬਦਲ ਵੀ ਸੁਝਾਇਆ ਹੈ। ਇਸ ਦੇ ਅਧੀਨ ਕਾਰਜ ਕਮੇਟੀ ਦੀ ਬੈਠਕ ਬੁਲਾ ਕੇ ਰਾਹੁਲ ਗਾਂਧੀ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਕੰਮਕਾਰ ਦੀ ਤਾਰੀਫ਼ ਕੀਤੀ ਜਾਵੇ। ਇਸ ਤੋਂ ਬਾਅਦ ਜਨਰਲ ਸਕੱਤਰਾਂ ਨੂੰ ਅਧਿਕਾਰ ਦੇ ਦਿੱਤੇ ਜਾਣ, ਜਿਸ ਨਾਲ ਜਿਨ੍ਹਾਂ ਰਾਜਾਂ 'ਚ ਚੋਣਾਂ ਹਨ, ਉੱਥੋਂ ਦੇ ਉਹ ਫੈਸਲੇ ਕਰ ਸਕਣ। ਨਾਲ ਹੀ ਸੰਗਠਨ ਦੀਆਂ ਚੋਣਾਂ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਜਾਵੇ। ਇਸ ਨਾਲ 6 ਮਹੀਨੇ 'ਚ ਪਾਰਟੀ ਦੀ ਚੋਣ ਪ੍ਰਕਿਰਿਆ ਪੂਰੀ ਹੋਣ 'ਤੇ ਪਾਰਟੀ ਦਾ ਨਵਾਂ ਪ੍ਰਧਾਨ ਅਤੇ ਨਵੀਂ ਕਾਰਜ ਕਮੇਟੀ ਮਿਲ ਜਾਵੇਗੀ। ਫਿਲਹਾਲ ਉਦੋਂ ਤੱਕ ਜਨਰਲ ਸਕੱਤਰ ਆਪਣੇ-ਆਪਣੇ ਰਾਜਾਂ ਦਾ ਕੰਮਕਾਰ ਦੇਖਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁਕੇ ਹਨ। ਕਾਂਗਰਸ ਦੇ ਕਈ ਨੇਤਾਵਾਂ ਅਤੇ ਵਰਕਰਾਂ ਨਰਾਹੁਲ ਨੂੰ ਅਸਤੀਫਾ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀ ਗੱਲ 'ਤੇ ਅੜੇ ਰਹੇ ਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਅਸਤੀਫੇ ਦਾ ਪੱਤਰ ਜਨਤਕ ਕਰ ਕੇ ਅੱਗੇ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਰਾਹੁਲ ਨੇ ਖਤਮ ਕਰ ਦਿੱਤਾ। ਅਸਤੀਫੇ ਨਾਲ ਕਾਂਗਰਸ ਨੂੰ 'ਗਾਂਧੀ ਪਰਿਵਾਰ' ਤੋਂ ਮੁਕਤ ਰੱਖਣ ਦੀ ਦਿਸ਼ਾ 'ਚ ਵੀ ਕਦਮ ਵਧਾ ਦਿੱਤਾ ਹੈ।


author

DIsha

Content Editor

Related News