'ਦੇਸ਼ ਕੇ ਬੇਰੋਜ਼ਗਾਰੋਂ ਕੋ, ਕਾਮ ਦੋ ਸਾਰੋਂ ਕੋ': ਕਾਂਗਰਸ

Tuesday, Jan 28, 2020 - 04:08 PM (IST)

'ਦੇਸ਼ ਕੇ ਬੇਰੋਜ਼ਗਾਰੋਂ ਕੋ, ਕਾਮ ਦੋ ਸਾਰੋਂ ਕੋ': ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਇਕ ਵਾਵ ਵਿਵਾਦ ਵਾਲੇ ਨਾਅਰੇ 'ਤੇ ਮੰਗਲਵਾਰ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਦੇਸ਼ ਦੇ ਸਭ ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੀ ਹੈ। ਇਹੀ ਉਸ 'ਚ ਅਤੇ ਸੱਤਾਧਾਰੀ ਪਾਰਟੀ 'ਚ ਫਰਕ ਹੈ। ਪਾਰਟੀ ਦੇ ਮੁਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਕੇ ਕਿਹਾ,''ਭਾਜਪਾ ਕਹਿੰਦੀ ਹੈ ਕਿ ਦੇਸ਼ ਦੇ ਗਦਾਰੋਂ ਕੋ, ਗੋਲੀ ਮਾਰੋ...''। ਕਾਂਗਰਸ ਕਹਿੰਦੀ ਹੈ,''ਦੇਸ਼ ਕੇ ਬੇਰੋਜ਼ਗਾਰੋਂ ਕੋ, ਕਾਮ ਦੋ ਸਾਰੋਂ ਕੋ''। ਉਨ੍ਹਾਂ ਕਿਹਾ ਕਿ ਇਹੀ ਭਾਜਪਾ ਅਤੇ ਕਾਂਗਰਸ 'ਚ ਫਰਕ ਹੈ। ਦੱਸਣਯੋਗ ਹੈ ਕਿ ਅਨੁਰਾਗ ਠਾਕੁਰ ਨੇ ਸੋਮਵਾਰ ਇਕ ਚੋਣ ਜਲਸੇ 'ਚ ਕਥਿਤ ਭੜਕਾਊ ਨਾਅਰਾ ਲਾਉਣ ਲਈ ਲੋਕਾਂ ਨੂੰ ਉਕਸਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਨਿਸ਼ਾਨਾ ਸਾਧਿਆ ਸੀ। ਰੈਲੀ 'ਚ, ਵਿੱਤ ਰਾਜ ਮੰਤਰੀ ਠਾਕੁਰ ਨੇ ਕਿਹਾ ਸੀ,''ਦੇਸ਼ ਦੇ ਗੱਦਾਰਾਂ ਨੂੰ, ਜਿਸ 'ਤੇ ਭੀੜ ਨੇ ਕਿਹਾ ਸੀ, 'ਗੋਲੀ ਮਾਰੋ...ਨੂੰ?'' 

ਹਰ ਵਿਅਕਤੀ ਦੇ ਸਿਰ 'ਤੇ ਕਰਜ਼ਾ 27 ਹਜ਼ਾਰ ਰੁਪਏ ਵਧਿਆ
ਕਾਂਗਰਸ ਦੇ ਬੁਲਾਰੇ ਗੌਰਵ ਵੱਲਬ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਗਲਤੀਆਂ ਅਤੇ ਮਾੜੇ ਆਰਥਿਕ ਪ੍ਰਬੰਧਾ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ 'ਚ ਪ੍ਰਤੀ ਵਿਅਕਤੀ ਕਰਜ਼ੇ 'ਚ 27200 ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬਜਟ 'ਚ ਇਹ ਦੱਸਣਾ ਚਾਹੀਦਾ ਹੈ ਕਿ ਇਹ ਭਾਰ ਕਿਵੇਂ ਘੱਟ ਹੋਵੇਗਾ। 2014 'ਚ ਪ੍ਰਤੀ ਵਿਅਕਤੀ ਕਰਜ਼ਾ 41200 ਰੁਪਏ ਦਾ ਸੀ ਜੋ ਹੁਣ ਵਧ ਕੇ 68400 ਰੁਪਏ ਹੋ ਗਿਆ ਹੈ।


author

DIsha

Content Editor

Related News