ਕਾਂਗਰਸ ਦਾ ਟੁੱਟੇਗਾ ਰਿਕਾਰਡ, 2047 ਤੱਕ ਰਹੇਗੀ ਭਾਜਪਾ ਦੀ ਸਰਕਾਰ : ਰਾਮ ਮਾਧਵ

Saturday, Jun 08, 2019 - 10:05 AM (IST)

ਕਾਂਗਰਸ ਦਾ ਟੁੱਟੇਗਾ ਰਿਕਾਰਡ, 2047 ਤੱਕ ਰਹੇਗੀ ਭਾਜਪਾ ਦੀ ਸਰਕਾਰ : ਰਾਮ ਮਾਧਵ

ਅਗਰਤਲਾ— ਲੋਕ ਸਭਾ ਚੋਣਾਂ 2019 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੰਪਰ ਬਹੁਮਤ ਹਾਸਲ ਕੀਤਾ। ਇਸ ਵੱਡੀ ਜਿੱਤ ਦੇ ਨਾਲ ਹੀ ਪਾਰਟੀ ਦਾ ਜੋਸ਼ ਹਾਈ ਚੱਲ ਰਿਹਾ ਹੈ। ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਸ਼ੁੱਕਰਵਾਰ ਨੂੰ ਪਾਰਟੀ ਪ੍ਰੋਗਰਾਮ ਦੌਰਾਨ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ 2047 ਤੱਕ ਦੇਸ਼ ਦੀ ਸੱਤਾ 'ਤੇ ਕਾਬਜ਼ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਕਾਂਗਰਸ ਦਾ ਰਿਕਾਰਡ ਤੋੜ ਦੇਵੇਗੀ।

ਰਾਮ ਮਾਧਵ ਨੇ ਸ਼ੁੱਕਰਵਾਰ ਨੂੰ ਤ੍ਰਿਪੁਰਾ 'ਚ ਕਿਹਾ,''ਜੇਕਰ ਕੋਈ ਪਾਰਟੀ ਸਭ ਤੋਂ ਵਧ ਸੱਤਾ 'ਚ ਰਹੀ ਹੈ ਤਾਂ ਉਹ ਕਾਂਗਰਸ ਹੈ। ਕਾਂਗਰਸ ਨੇ 1950 ਤੋਂ 1977 ਤੱਕ ਦੇਸ਼ 'ਚ ਸ਼ਾਸਨ ਕੀਤਾ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਮੋਦੀ ਜੀ ਇਹ ਰਿਕਾਰਡ ਤੋੜਨ ਜਾ ਰਹੇ ਹਨ। 2047 'ਚ ਆਜ਼ਾਦੀ ਦੇ 100ਵੇਂ ਸਾਲ ਪ੍ਰਵੇਸ਼ ਕਰਨ ਤੱਕ ਭਾਜਪਾ ਸੱਤਾ 'ਚ ਕਾਬਜ਼ ਰਹੇਗੀ।''

ਜ਼ਿਕਰਯੋਗ ਹੈ ਕਿ ਲੋਕ ਸਭਾ ਦੀਆਂ ਦੋਵੇਂ ਸੀਟਾਂ ਜਿੱਤਣ ਤੋਂ ਬਾਅਦ ਅਗਰਤਲਾ, ਤ੍ਰਿਪੁਰਾ 'ਚ ਭਾਜਪਾ ਨੇ ਵਰਕਰ ਧੰਨਵਾਦ ਸਮਾਰੋਹ ਆਯੋਜਿਤ ਕੀਤਾ ਸੀ। ਇਸ 'ਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ, ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨਾਲ ਕਈ ਹੋਰ ਨੇਤਾ ਵੀ ਸ਼ਾਮਲ ਹੋਏ। ਭਾਜਪਾ ਮਹਿਲਾ ਮੋਰਚਾ ਦੀ ਵਿਜੇ ਰਹਾਟਕਰ ਨੇ ਸਮਾਰੋਹ ਦੌਰਾਨ ਕਿਹਾ,''ਫਿਰ ਲੋਕ ਸਭਾ ਜਿੱਤ ਗਏ ਪਰ ਇਹ ਫੁੱਲ ਸਟਾਪ ਨਹੀਂ ਹੈ। ਇਹ ਤਾਂ ਸ਼ੁਰੂਆਤ ਹੈ, ਲੰਬਾ ਸਫ਼ਰ ਤੈਅ ਕਰਨਾ ਹੈ।''


author

DIsha

Content Editor

Related News