ਵੱਡਾ ਐਲਾਨ ਕਰਨ ਦੀ ਤਿਆਰੀ ''ਚ ਕਾਂਗਰਸ ਹਾਈਕਮਾਨ ! ਸਾਰੇ ਸੂਬਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਸੱਦੀ ਮੀਟਿੰਗ

Wednesday, Jun 10, 2026 - 05:27 PM (IST)

ਵੱਡਾ ਐਲਾਨ ਕਰਨ ਦੀ ਤਿਆਰੀ ''ਚ ਕਾਂਗਰਸ ਹਾਈਕਮਾਨ ! ਸਾਰੇ ਸੂਬਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਸੱਦੀ ਮੀਟਿੰਗ

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ, ਸੰਗਠਨ, ਕੇ.ਸੀ. ਵੇਣੂਗੋਪਾਲ ਨੇ ਰਾਜਨੀਤਿਕ ਵਿਕਾਸ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਸਾਰੇ ਏਆਈਸੀਸੀ ਜਨਰਲ ਸਕੱਤਰਾਂ, ਸੂਬਾ ਇੰਚਾਰਜਾਂ ਅਤੇ ਸੂਬਾ ਇਕਾਈ ਪ੍ਰਧਾਨਾਂ ਦੀ ਇਕ ਜ਼ਰੂਰੀ ਮੀਟਿੰਗ ਬੁਲਾਈ ਹੈ। ਵੇਣੂਗੋਪਾਲ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਆਲ ਇੰਡੀਆ ਕਾਂਗਰਸ ਕਮੇਟੀ (AICC) ਜਨਰਲ ਸਕੱਤਰ, ਇੰਚਾਰਜ ਅਤੇ ਪੀਸੀਸੀ ਪ੍ਰਧਾਨ ਦੀ ਇਕ ਜ਼ਰੂਰੀ ਮੀਟਿੰਗ ਕੱਲ੍ਹ ਯਾਨੀ 11 ਜੂਨ 2026 ਨੂੰ ਇੰਦਰਾ ਭਵਨ, ਨਵੀਂ ਦਿੱਲੀ 'ਚ ਹੋਵੇਗੀ। ਜਿਸ 'ਚ ਮੌਜੂਦਾ ਸਿਆਸੀ ਵਿਕਾਸ 'ਤੇ ਚਰਚਾ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਇਸ ਜ਼ਰੂਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ।''

PunjabKesari

ਦੱਸਣਯੋਗ ਹੈ ਕਿ 8 ਜੂਨ ਨੂੰ ਇੰਡੀਆ ਗਠਜੋੜ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦਾ 'ਇੰਡੀਆ ਗਠਜੋੜ' ਮੀਟਿੰਗ ਦਾ ਨਾਂ ਦਿੱਤਾ ਗਿਆ, ਜਿਸ 'ਚ ਅਲਾਇੰਸ ਦੇ ਭਵਿੱਖ ਦੇ ਕਦਮ ਅਤੇ ਜ਼ਰੂਰੀ ਸਿਆਸੀ ਮੁੱਦਿਆਂ 'ਤੇ ਤਾਲਮੇਲ 'ਤੇ ਚਰਚਾ ਹੋਈ। ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਨੇ ਨਰਿੰਦਰ ਮੋਦੀ ਖ਼ਿਲਾਫ਼ ਇਕਜੁਟ ਲੜਾਈ ਦੀ ਤਾਰੀਫ ਕੀਤੀ, ਜਿਸ ਕਾਰਨ ਲੋਕ ਸਭਾ 'ਚ ਹੱਦਬੰਦੀ 'ਤੇ 'ਗਲਤ ਇਰਾਦੇ ਵਾਲੇ' ਬਿੱਲ ਫੇਲ੍ਹ ਹੋ ਗਏ। ਉਨ੍ਹਾਂ ਨੇ ਇੰਡੀਆ ਗਠਜੋੜ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਸਾਹਮਣੇ ਕਈ ਜ਼ਰੂਰੀ ਮੁੱਦਿਆਂ 'ਤੇ ਸੱਤਾਧਾਰੀ ਸਰਕਾਰ ਨੂੰ ਘੇਰਨ ਅਤੇ ਉਸ ਦਾ ਸਾਹਮਣਾ ਕਰਨ ਦੀ ਭਾਵਨਾ ਅਤੇ ਸੰਕਲਪ ਨੂੰ ਮਜ਼ਬੂਤ ਕਰਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News