84 ਦੇ ਦੰਗਿਆਂ ''ਚ ਕਾਂਗਰਸ ਦੀ ਭੁਮਿਕਾ ''ਤੇ ਕਿਸੇ ਨੂੰ ਸ਼ੱਕ ਨਹੀਂ ਸੀ : ਅਮਿਤ ਸ਼ਾਹ
Monday, Dec 17, 2018 - 08:55 PM (IST)

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ 'ਤੇ ਸੋਮਵਾਰ ਨੂੰ ਕਿਹਾ ਕਿ ਦੰਗਿਆਂ 'ਚ ਕਾਂਗਰਸ ਦੀ ਭੂਮਿਕਾ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ 'ਨੇਤਾਵਾਂ ਤੇ ਵਰਕਰਾਂ ਨੇ ਭੜਕਾਊ ਨਾਅਰੇ ਲਗਾਏ' ਤੇ 'ਲੋਕਾਂ ਦਾ ਕਤਲ' ਕੀਤਾ।
ਸ਼ਾਹ ਨੇ ਟਵੀਟ ਕਰ ਦੋਸ਼ ਲਗਾਇਆ ਕਿ 1984 ਦੇ ਦੰਗਾ ਪੀੜਤਾ ਨੇ ਨਿਆਂ ਦੀ ਉਮੀਦ ਖੋਹ ਦਿੱਤੀ ਸੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਜੁਰਮ ਕੀਤੇ ਉਨ੍ਹਾਂ ਨੂੰ ਕਾਂਗਰਸ ਅਗਵਾਈ ਦੀ ਰਾਜਨੀਤਕ ਸੁਰੱਖਿਆ ਹਾਸਲ ਸੀ। ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਇਕ ਵਾਰ ਫਿਰ ਸਾਬਤ ਹੋਇਆ ਹੈ ਕਿ 1984 ਦੇ ਅਰਾਧੀ ਨਹੀਂ ਬੱਚ ਸਕਣਗੇ।
ਸ਼ਾਹ ਨੇ ਕਿਹਾ, '1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਦੀ ਭੂਮਿਕਾ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਉਨ੍ਹਾਂ ਦੇ ਨੇਤਾਵਾਂ ਤੇ ਵਰਕਰਾਂ ਨੇ ਭੜਕਾਊ ਨਾਅਰੇ ਲਗਾਏ, ਔਰਤਾਂ ਨਾਲ ਬਲਾਤਕਾਰ ਕੀਤਾ ਤੇ ਪੁਰਸ਼ਾਂ ਦਾ ਕਤਲ ਕੀਤਾ।' ਭਾਜਪਾ ਪ੍ਰਮੁੱਖ ਨੇ 2015 'ਚ ਐੱਸ.ਆਈ.ਟੀ. ਦਾ ਗਠਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਜਿਸ ਨੇ ਤਿੰਨ ਦਹਾਕੇ ਤੋਂ ਲਟਕੇ 1984 ਦੰਗਿਆਂ ਦੇ ਕਈ ਮਾਮਲਿਆਂ ਦੀ ਫਿਰ ਤੋਂ ਜਾਂਚ ਕੀਤੀ। ਉਨ੍ਹਾਂ ਕਿਹਾ, ''ਮੈਂ ਅਦਲਾਤ ਦਾ ਧੰਨਵਾਦੀ ਹਾਂ, ਜਿਸ ਨੇ ਫੈਸਲਾ ਦਿੱਤਾ ਤੇ ਦੁਖੀ ਪਰਿਵਾਰਾਂ ਨੂੰ ਰਾਹਤ ਦਿੱਤੀ।''