ਕਾਂਗਰਸ ਨੇ ਮਹਾਰਾਸ਼ਟਰ ’ਚ ਬਾਗੀ ਉਮੀਦਵਾਰਾਂ ਨੂੰ ਪਾਰਟੀ ’ਚੋਂ 6 ਸਾਲਾਂ ਲਈ ਕੀਤਾ ਮੁਅੱਤਲ

Thursday, Nov 07, 2024 - 07:47 PM (IST)

ਕਾਂਗਰਸ ਨੇ ਮਹਾਰਾਸ਼ਟਰ ’ਚ ਬਾਗੀ ਉਮੀਦਵਾਰਾਂ ਨੂੰ ਪਾਰਟੀ ’ਚੋਂ 6 ਸਾਲਾਂ ਲਈ ਕੀਤਾ ਮੁਅੱਤਲ

ਮੁੰਬਈ, (ਭਾਸ਼ਾ)- ਕਾਂਗਰਸ ਦੇ ਨੇਤਾ ਰਮੇਸ਼ ਚੇਨੀਥਲਾ ਨੇ ਵੀਰਵਾਰ ਕਿਹਾ ਕਿ ਮਹਾਰਾਸ਼ਟਰ ’ਚ ਮਹਾ ਵਿਕਾਸ ਆਘਾੜੀ ਗੱਠਜੋੜ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਲੜ ਰਹੇ ਸਾਰੇ ਬਾਗੀਆਂ ਨੂੰ 6-6 ਸਾਲ ਲਈ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਚੇਨੀਥਲਾ ਨੇ ਜ਼ਿਲਾ ਇਕਾਈਆਂ ਨੂੰ ਉਨ੍ਹਾਂ ਸਾਰੇ ਬਾਗੀਆਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ’ਚ ਹਨ।

ਮਹਾਰਾਸ਼ਟਰ ਕਾਂਗਰਸ ਦੇ ਇੰਚਾਰਜ ਚੇਨੀਥਲਾ ਨੇ ਕਿਹਾ ਕਿ ਕੋਈ ਦੋਸਤਾਨਾ ਮੁਕਾਬਲਾ ਨਹੀਂ ਹੋਵੇਗਾ। ਐੱਮ. ਵੀ. ਏ. ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਮ. ਵੀ. ਏ ਦਾ ਚੋਣ ਮਨੋਰਥ ਪੱਤਰ 10 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।


author

Rakesh

Content Editor

Related News