ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਅੱਤਵਾਦ ''ਚ ਸ਼ਾਮਲ ਵਿਅਕਤੀ ਦੀ ਜਾਇਦਾਦ ਕੁਰਕ
Friday, Jul 26, 2024 - 06:17 PM (IST)
ਜੰਮੂ (ਭਾਸ਼ਾ)- ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਅੱਤਵਾਦ ਦੇ ਇਕ ਮਾਮਲੇ 'ਚ ਇਕ ਸਾਲ ਤੋਂ ਵੱਧ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਹੇ ਇਕ ਵਿਅਕਤੀ ਦੀ ਜਾਇਦਾਦ ਕੁਰਕ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖਾਰੀ ਕਰਮਾਰਾ ਸਥਿਤ ਮੁਹੰਮਦ ਲਿਆਕਤ ਦੀ ਇਕ ਕਨਾਲ ਅਤੇ 9 ਮਰਲਾ ਜ਼ਮੀਨ ਨੂੰ ਸਜ਼ਾ ਪ੍ਰਕਿਰਿਆ ਸੰਹਿਤਾ (ਸੀ.ਆਰ.ਪੀ.ਸੀ.) ਦੀ ਧਾਰਾ 83 ਦੇ ਅਧੀਨ ਕੁਰਕ ਕਰ ਲਿਆ ਗਿਆ ਹੈ।
ਪੁੰਛ ਦੇ ਮੁੱਖ ਸੈਸ਼ਨ ਜੱਜ ਨੇ ਕੁਰਕੀ ਦਾ ਆਦੇਸ਼ ਜਾਰੀ ਕੀਤਾ। ਇਕ ਅਧਿਕਾਰੀ ਨੇ ਦੱਸਿਆ,''ਪੂਰੀ ਪ੍ਰਕਿਰਿਆ ਅਦਾਲਤ ਦੇ ਨਿਰਦੇਸ਼ਾਂ ਦੇ ਅਧੀਨ ਕੀਤੀ ਗਈ।'' ਉਨ੍ਹਾਂ ਦੱਸਿਆ ਕਿ ਅਧਿਕਾਰੀ ਲਿਆਕਤ ਦੀ ਭਾਲ ਕਰ ਰਹੇ ਹਨ ਅਤੇ ਨਸ਼ੀਲੇ ਪਦਾਰਥ-ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਵਾਲੇ ਨੈੱਟਵਰਕ ਦੀ ਜਾਂਚ ਜਾਰੀ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲਿਆਕਤ ਅਤੇ ਅਰਸ਼ਦ ਪਿਛਲੇ ਸਾਲ ਭਾਰਤੀ ਸਜ਼ਾ ਜ਼ਾਬਤਾ, ਭਾਰਤੀ ਆਰਮਜ਼ ਐਕਟ, ਵਿਸਫ਼ੋਟਕ ਪਦਾਰਥ ਐਕਟ, ਨਸ਼ੀਲੇ ਪਦਾਰਥ 'ਤੇ ਰੋਕਥਾਮ ਸੰਬੰਧੀ 'ਐੱਨ.ਡੀ.ਪੀ.ਐੱਸ.' ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜ ਇਕ ਮਾਮਲੇ 'ਚ ਲੋੜੀਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e