ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਚ ਮਿਲਣਗੇ ਕੰਡੋਮ ਅਤੇ ਸੈਨੇਟਰੀ ਪੈਡ

Tuesday, Nov 12, 2019 - 09:13 PM (IST)

ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਚ ਮਿਲਣਗੇ ਕੰਡੋਮ ਅਤੇ ਸੈਨੇਟਰੀ ਪੈਡ

ਲਖਨਊ — ਉੱਤਰ ਪ੍ਰਦੇਸ਼ ਦੇ ਸਰਕਾਰੀ ਰਾਸ਼ਨ ਦੁਕਾਨਦਾਰ ਹੁਣ ਆਪਣੇ ਕਾਰਡਧਾਰਕਾਂ ਨੂੰ ਸਹੂਲੀਅਤ ਅਤੇ ਜਾਗਰੂਕਤਾ ਲਈ ਕਣਕ, ਚੌਲਾਂ ਦੇ ਨਾਲ ਕੰਡੋਮ ਅਤੇ ਸੈਨੇਟਰੀ ਪੈਡ ਵੀ ਦੁਕਾਨ ਤੋਂ ਦੇਣਗੇ। ਖੁਰਾਕ ਰਸਦ ਵਿਭਾਗ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਖੁਰਾਕ ਕਮਿਸ਼ਨਰ ਮਨੀਸ਼ ਚੌਹਾਨ ਨੇ ਕਿਹਾ ਕਿ ਪ੍ਰਦੇਸ਼ ’ਚ ਲੱਗਭਗ 80 ਹਜ਼ਾਰ ਦੁਕਾਨਦਾਰ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਜੋ ਚੀਜ਼ਾਂ ਰਾਸ਼ਨ ਦੀ ਦੁਕਾਨ ’ਚ ਵੇਚੀਆਂ ਜਾਣੀਆਂ ਹਨ, ਉਨ੍ਹਾਂ ਵਿਚੋਂ ਮੁੱਖ ਤੌਰ ’ਤੇ ਸੈਨੇਟਰੀ ਪੈਡ, ਕੰਡੋਮ, ਸਾਬਣ, ਓ. ਆਰ. ਐੱਸ. ਘੋਲ, ਸ਼ੈਂਪੂ, ਪੈੱਨ, ਕਾਪੀਆਂ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰਾਸ਼ਨ ਖਪਤਕਾਰ ਮਹੀਨੇ ਭਰ ਦੇ ਸਾਮਾਨ ਦੇ ਨਾਲ ਇਸ ਨੂੰ ਵੀ ਖਰੀਦ ਸਕਦੇ ਹਨ। ਜਨਤਕ ਵੰਡ ਪ੍ਰਣਾਲੀ ’ਚ ਏ. ਪੀ. ਐੱਲ. ਆਦਿ ਯੋਜਨਾਵਾਂ ਦੇ ਬੰਦ ਹੋਣ ਤੋਂ ਬਾਅਦ ਖੁਰਾਕ ਸੁਰੱਖਿਆ ਦਾ ਕੰਮ ਬਚਿਆ ਹੈ। ਅਜਿਹੇ ’ਚ ਦੁਕਾਨਦਾਰਾਂ ਦਾ ਲਾਭ ਵੀ ਘੱਟ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਕੰਮ ਦੀ ਮਨਜ਼ੂਰੀ ਦਿੱਤੀ ਹੈ।


author

Inder Prajapati

Content Editor

Related News