ਮੋਦੀ ਸਰਕਾਰ ਦੇ 8 ਸਾਲ ਪੂਰੇ, ਕਾਰਜਕਾਲ ਦੌਰਾਨ ਲਏ ਉਹ 8 ਇਤਿਹਾਸਕ ਫ਼ੈਸਲੇ
Thursday, May 26, 2022 - 11:02 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋ ਗਏ ਹਨ। 8 ਸਾਲ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਜਨ ਤੋਂ ਲੈ ਕੇ ਧਨ ਤੱਕ ਨਾਲ ਜੁੜੇ ਸਭ ਤੋਂ ਵੱਡੇ ਫ਼ੈਸਲੇ ਲਏ ਹਨ। ਫਿਰ ਭਾਵੇਂ ਨੋਟਬੰਦੀ ਹੋਵੇ, ਜੀ.ਐੱਸ.ਟੀ. ਹੋਵੇ ਜਾਂ ਜਨ-ਧਨ ਯੋਜਨਾ। ਮੋਦੀ ਸਰਕਾਰ ਵਲੋਂ ਲਏ ਹਨ 8 ਫ਼ੈਸਲੇ ਇਤਿਹਾਸਕ ਸਾਬਿਤ ਹੋਏ ਹਨ।
ਇਹ ਹਨ ਉਹ 8 ਫ਼ੈਸਲੇ
1- ਨੋਟਬੰਦੀ (8 ਨਵੰਬਰ 2016)- 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ।
ਅਸਰ : 2020 ਚ ਚੀਨ ਦੇ 25.4 ਅਰਬ ਦੀ ਤੁਲਨਾ 'ਚ ਭਾਰਤ ਨੇ 25.5 ਅਰਬ ਆਨਲਾਈਨ ਟਰਾਂਜੈਕਸ਼ਨ 'ਤੇ ਪਿੱਛੇ ਛੱਡਿਆ। ਅਮਰੀਕਾ ਨੂੰ ਪਛਾੜਿਆ।
2- ਸਰਜੀਕਲ ਸਟਰਾਈਕ (28-29 ਸਤੰਬਰ 2016)- ਪਾਕਿਸਤਾਨ 'ਚ ਦਾਖ਼ਲ ਹੋ ਕੇ ਕੀਤਾ ਹਮਲਾ।
ਅਸਰ : ਗੁਆਂਢੀ ਨੂੰ ਮੂੰਹ ਤੋੜ ਜਵਾਨ, ਲੋਕ ਸਭਾ ਚੋਣਾਂ 'ਚ ਸੱਤਾ 'ਚ ਪਰਤੀ।
3- ਜੀ.ਐੱਸ.ਟੀ. (1 ਜੁਲਾਈ 2017)- ਇਕ ਦੇਸ਼, ਇਕ ਟੈਕਸ ਨੀਤੀ ਲਾਗੂ ਕੀਤੀ ਗਈ।
ਅਸਰ : ਜੁਲਾਈ 2021 ਤੋਂ ਹਰ ਮਹੀਨੇ ਜੀ.ਐੱਸ.ਟੀ. ਕਲੈਕਸ਼ਨ ਇਕ ਲੱਖ ਕਰੋੜ ਦੇ ਪਾਰ, ਜੋ ਰਿਕਾਰਡ ਹੈ। ਮਾਰਚ 22 'ਚ 1,42,095 ਕਰੋੜ ਰਿਹਾ।
4- ਤਿੰਨ ਤਲਾਕ (1 ਅਗਸਤ 2019)- 3 ਵਾਰ ਤਲਾਕ ਬੋਲਣ ਦੀ ਪ੍ਰਥਾ ਖ਼ਤਮ।
ਅਸਰ : 80 ਫੀਸਦੀ ਮਾਮਲੇ ਘਟੇ। ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਯੂ.ਪੀ. 'ਚ 63 ਹਜ਼ਾਰ ਕੇਸ ਸਨ। ਕਾਨੂੰਨ ਬਣਨ ਤੋਂ ਬਾਅਦ ਸਿਰਫ 221 ਕੇਸ ਹੀ ਆਏ।
5- ਧਾਰਾ 370 (5 ਅਗਸਤ 2019)- ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ। ਇਸ ਨਾਲ ਸੂਬੇ ਨੂੰ ਮਿਲੇ ਸਾਰੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿੱਤੇ ਗਏ।
ਅਸਰ : ਆਰ.ਟੀ.ਈ. ਅਤੇ ਮਨਰੇਗਾ ਵਰਗੀਆਂ ਸਰਕਾਰੀਆਂ ਯੋਜਨਾਵਾਂ ਦਾ ਫ਼ਾਇਦਾ ਮਿਲੇਗਾ। ਹੋਰ ਸੂਬਿਆਂ ਦੇ ਲੋਕ ਜੰਮੂ ਕਸ਼ਮੀਰ 'ਚ ਜ਼ਮੀਨ ਲੈ ਸਕਦੇ ਹਨ।
6- ਸੀ.ਏ.ਏ. (10 ਜਨਵਰੀ 2020)- ਇੱਥੇ ਰਹਿੰਦੇ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ।
ਅਸਰ : ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਧਾਰਮਿਕ ਘੱਟ ਗਿਣਤੀਆਂ ਨੂੰ ਫ਼ਾਇਦਾ ਹੋਇਆ। ਇਨ੍ਹਾਂ ਦੇਸ਼ਾਂ ਦੇ ਹਿੰਦੂ, ਸਿੱਖ, ਬੌਧ, ਜੈਨ, ਈਸਾਈ ਅਤੇ ਪਾਰਸੀ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ।
7- ਸਰਕਾਰੀ ਬੈਂਕਾਂ ਨੂੰ ਮਿਲਾਉਣਾ (1 ਅਪ੍ਰੈਲ 2020)- ਮੋਦੀ ਸਰਕਾਰ ਨੇ 10 ਵੱਡੇ ਸਰਕਾਰੀ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾਉਣ ਦਾ ਐਲਾਨ ਕੀਤਾ।
ਅਸਰ : ਬੈਂਕਾਂ ਦਾ ਖ਼ਰਚ ਘਟਿਆ। ਉਨ੍ਹਾਂ ਦਾ ਮੁਨਾਫ਼ਾ ਵਧਿਆ। ਗਾਹਕਾਂ ਨੂੰ ਬਿਹਤਰ ਸਹੂਲਤਾਂ ਮਿਲੀਆਂ। ਬੈਂਕ ਸਸਤਾ ਅਤੇ ਜ਼ਿਆਦਾ ਕਰਜ਼ ਦੇਣ 'ਚ ਸਮਰੱਥ ਹੋਏ।
8- ਖੇਤੀ ਕਾਨੂੰਨ (19 ਨਵੰਬਰ 2021)- ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਗਏ।
ਅਸਰ : ਕਰੀਬ ਸਾਲ ਭਰ ਤੋਂ ਚੱ ਲਿਹਾ ਕਿਸਾਨ ਅੰਦੋਲਨ ਖ਼ਤਮ ਹੋਇਆ।
ਉਹ 5 ਯੋਜਨਾਵਾਂ ਜੋ ਦੁਨੀਆ 'ਚ ਬਣੀਆਂ ਮਿਸਾਲ
1- ਜਨ ਧਨ ਯੋਜਨਾ: 2014 ਤੋਂ 2021 ਦਰਮਿਆਨ 24 ਕਰੋੜ ਔਰਤਾਂ ਦੇ ਬੈਂਕ ਖਾਤੇ ਖੋਲ੍ਹੇ। ਸਿੱਧੇ ਪੈਸੇ ਟਰਾਂਸਫਰ ਕਰ ਕੇ 2 ਲੱਖ ਕਰੋੜ ਬਚਾਏ।
2- ਕੋਰੋਨਾ ਵੈਕਸੀਨ ਡਰਾਈਵ : ਦੁਨੀਆ ਦੀ ਸਭ ਤੋਂ ਵੱਡੀ ਡਰਾਈਵ ਚਲਾਈ। ਇਕ ਦਿਨ 'ਚ 2.5 ਕਰੋੜ ਡੋਜ਼ ਦਾ ਰਿਕਾਰਡ। ਹੁਣ ਤੱਕ 192 ਕਰੋੜ ਤੋਂ ਵੱਧ ਡੋਜ਼ ਲਗਾ ਚੁਕੇ
3- ਪ੍ਰਧਾਨ ਮੰਤਰੀ ਉੱਜਵਲਾ ਯੋਜਨਾ : ਸਤੰਬਰ 2019 ਤੱਕ 8 ਕਰੋੜ ਔਰਤਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਵੰਡੇ, ਤਾਂ ਕਿ ਉਹ ਚੁੱਲ੍ਹਾ ਨਾ ਜਲਾਉਣ।
4- ਕਿਸਾਨ ਸਨਮਾਨ ਫੰਡ : ਸਾਰੇ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਮਦਦ ਦੇ ਰਹੇ ਹਨ। ਦਸੰਬਰ ਤੋਂ ਮਾਰਚ 2021-22 ਤੱਕ 11.11 ਕਰੋੜ ਲੋਕਾਂ ਨੂੰ ਭੁਗਤਾਨ
5- ਆਯੂਸ਼ਮਾਨ ਭਾਰਤ : ਹਰ ਸਾਲ 5 ਲੱਖ ਰੁਪਏ ਸਿਹਤ ਬੀਮੇ ਦੀ ਸਕੀਮ 'ਚ 21 ਮਾਰਚ 2022 ਤੱਕ 3.11 ਕਰੋੜ ਮਰੀਜ਼ ਇਲਾਜ ਕਰਵਾ ਚੁਕੇ ਹਨ।