ਹੁਣ ਸਿਮਰਨਜੀਤ ਮਾਨ ਨੇ ਟੀਨਾ ਕਪੂਰ ਵਿਰੁੱਧ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ

Saturday, Jul 23, 2022 - 03:26 PM (IST)

ਹੁਣ ਸਿਮਰਨਜੀਤ ਮਾਨ ਨੇ ਟੀਨਾ ਕਪੂਰ ਵਿਰੁੱਧ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ– ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਬੀਬੀ ਟੀਨਾ ਕਪੂਰ ਵਲੋਂ ਝੂਠ ਦੇ ਆਧਾਰ ’ਤੇ ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਿਰੁੱਧ ਸ਼ਿਕਾਇਤ ਦਰਜ ਕਰਾਉਣ ’ਤੇ ਹੁਣ ਧਾਰਾ-182 ਤਹਿਤ ਸੰਸਦ ਭਵਨ ਥਾਣੇ ’ਚ ਸ਼ਿਕਾਇਤ ਦਿੱਤੀ ਗਈ ਹੈ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਵਰਗਲਾ ਰਹੀ ਹੈ। ਬੀਬੀ ਟੀਨਾ ਕਪੂਰ ਨੇ ਸਿਮਰਨਜੀਤ ਮਾਨ ਪ੍ਰਤੀ ਝੂਠ ਬੋਲ ਕੇ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰ ਕੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦੇ ਮਾਨ-ਸਨਮਾਨ ਨੂੰ ਡੂੰਘੀ ਸੱਟ ਪਹੁੰਚਾਈ ਹੈ। ਇਸ ਲਈ ਅਸੀਂ ਇਸ ਗੰਭੀਰ ਵਿਸ਼ੇ ’ਤੇ ਬੀਬੀ ਟੀਨਾ ਕਪੂਰ ਵਲੋਂ ਝੂਠ ਦਾ ਸਹਾਰਾ ਲੈ ਕੇ ਲਿਖਵਾਈ ਗਈ ਇਹ ਸ਼ਿਕਾਇਤ ਵਿਰੁੱਧ ਆਈ. ਪੀ. ਸੀ. ਦੀ ਧਾਰਾ 182 ਅਧੀਨ ਤੁਰੰਤ ਟੀਨਾ ਕਪੂਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ। 

ਇਹ ਵੀ ਪੜ੍ਹੋ- ਵਿਵਾਦਿਤ ਬਿਆਨ ਨੂੰ ਲੈ ਕੇ ਸਿਮਰਨਜੀਤ ਮਾਨ ਖ਼ਿਲਾਫ਼ ਦਿੱਲੀ ਭਾਜਪਾ ਨੇਤਾ ਨੇ ਕੀਤੀ FIR ਦੀ ਮੰਗ

PunjabKesari

ਕੀ ਹੈ ਪੂਰਾ ਮਾਮਲਾ-

ਦਰਅਸਲ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ’ਤੇ ਟੀਨਾ ਕਪੂਰ ਨੇ ਸ਼ਿਕਾਇਤ ਦਿੱਤੀ ਸੀ। ਦੱਸ ਦੇਈਏ ਕਿ ਸਿਮਰਨਜੀਤ ਮਾਨ ਨੇ 15 ਜੁਲਾਈ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਸਮਝਣ ਦੀ ਕੋਸ਼ਿਸ਼ ਕਰੋ, ਭਗਤ ਸਿੰਘ ਨੇ ਇਕ ਨੌਜਵਾਨ ਅੰਗਰੇਜ਼ ਅਧਿਕਾਰੀ ਮਾਰ ਦਿੱਤਾ ਸੀ। ਉਸ ਨੇ ਇਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਨ ਸਿੰਘ ਨੂੰ ਮਾਰ ਦਿੱਤਾ ਸੀ। ਉਸ ਨੇ ਨੈਸ਼ਨਲ ਅਸੈਂਬਲੀ 'ਚ ਇਕ ਬੰਬ ਸੁੱਟਿਆ ਸੀ। ਹੁਣ ਤੁਸੀਂ ਮੈਨੂੰ ਦੱਸੋ ਕਿ ਭਗਤ ਸਿੰਘ ਅੱਤਵਾਦੀ ਸਨ ਜਾਂ ਨਹੀਂ।'' ਇਸ ਬਿਆਨ ਬਾਬਤ ਟੀਨਾ ਕਪੂਰ ਨੇ ਦਿੱਲੀ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਸਾਡੇ ਮਹਾਨ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਭਗਤ ਸਿੰਘ ਪ੍ਰਤੀ ਬਿਆਨਾਂ ਤੋਂ ਬਹੁਤ ਦੁਖੀ ਹਾਂ। ਸਿਮਰਨਜੀਤ ਮਾਨ ਦੇ ਬਿਆਨ ਸ਼ਰਮਨਾਕ ਅਤੇ ਨਫ਼ਰਤ ਨਾਲ ਭਰੇ ਹਨ।

ਇਹ ਵੀ ਪੜ੍ਹੋ- ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਪੋਸਟ, ਕਿਹਾ-ਪੰਜਾਬੀਆਂ ਨੂੰ ਕੀਤਾ ਸ਼ਰਮਸਾਰ

ਟੀਨਾ ਕਪੂਰ ਨੇ ਕੀ ਕਿਹਾ-

ਟੀਨਾ ਕਪੂਰ ਨੇ ਸਿਮਰਜੀਤ ਸਿੰਘ ਮਾਨ ਵਿਰੁੱਧ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਬੋਲਣ ’ਤੇ 18 ਜੁਲਾਈ ਨੂੰ ਥਾਣਾ, ਪਾਰਲੀਮੈਂਟ ਸਟਰੀਟ ’ਚ  FIR ਦਰਜ ਕਰਵਾਈ ਸੀ। ਹੁਣ ਮਾਨ ਨੇ ਕਾਊਂਟਰ ਸ਼ਿਕਾਇਤ ਦਰਜ ਕਰਵਾਈ ਹੈ, ਤੁਸੀਂ ਕਹਿ ਰਹੋ ਹੋ ਕਿ ਮੈਂ ਦੇਸ਼ ਨੂੰ ਵਰਗਲਾ ਰਹੀ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਭਗਤ ਸਿੰਘ ਸਾਡੇ ਘਰਾਂ ਦੀਆਂ ਕੰਧਾ, ਸਰਕਾਰੀ ਦਫ਼ਤਰਾਂ ਦੀਆਂ ਕੰਧਾਂ ’ਤੇ ਸ਼ਹੀਦ-ਏ-ਆਜ਼ਮ ਦੇ ਨਾਂ ਤੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਤੁਸੀਂ ਅੱਤਵਾਦੀ ਨਹੀਂ ਆਖ ਸਕਦੇ। ਤੁਸੀਂ ਦੱਸੋ ਕਿ ਭਗਤ ਸਿੰਘ ਅੱਤਵਾਦੀ ਕਿਵੇਂ? ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਤੁਸੀਂ ਦਿੱਲੀ ਦੀ ਪਾਰਲੀਮੈਂਟ ਸਟਰੀਟ ’ਚ ਹੀ ਕੀ, ਭਾਵੇਂ 100 FIR ਦਰਜ ਕਰਵਾਓ। ਮੈਂ ਭਗਤ ਸਿੰਘ ਲਈ ਜੇਕਰ ਜੇਲ੍ਹ ਜਾਂਦੀ ਹੈ ਤਾਂ ਇਹ ਮੇਰੀ ਲਈ ਮਾਨ ਦੀ ਗੱਲ ਹੋਵੇਗੀ ਪਰ ਮੈਂ ਤੁਹਾਨੂੰ ਛੱਡਾਂਗੀ ਨਹੀਂ। 

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ


author

Tanu

Content Editor

Related News