ਸਿਰਸਾ ''ਚ ਨੌਜਵਾਨ ਤੇ ਔਰਤ ਨੇ ਫਾਹਾ ਲਾ ਕੀਤੀ ਖੁਦਕੁਸ਼ੀ

02/19/2019 6:16:34 PM

ਸਿਰਸਾ— ਸਿਰਸਾ ਦੇ ਕਰੰਗਾਵਾਲੀ ਪਿੰਡ 'ਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਨੌਜਵਾਨ ਤੇ ਔਰਤ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦੋਹਾਂ ਦੀ ਲਾਸ਼ ਦਰਖਤ ਨਾਲ ਲਟਕਦੀ ਮਿਲੀ। ਦੋਵੇਂ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੀ ਲਾਸ਼ ਨੂੰ ਉਤਰਵਾਇਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਇਆ।
ਮੌਜੂਦਾ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਕ੍ਰਿਸ਼ਣ (20) ਘਰ ਤੋਂ ਗਾਇਬ ਸੀ। ਮੰਗਲਵਾਰ ਸਵੇਰੇ ਲੜਕੀ ਦੇ ਪਰਿਵਾਰਕ ਮੈਂਬਰ ਉਠੇ ਤਾਂ ਉਨ੍ਹਾਂ ਨੇ ਘਰ ਦੇ ਵੇਹੜੇ 'ਚ ਲੱਗੇ ਨੀਮ ਦੇ ਦਰੱਖਤ 'ਤੇ ਕ੍ਰਿਸ਼ਣ ਤੇ ਲੜਕੀ ਦੀ ਲਾਸ਼ ਨੂੰ ਲਟਕਦਾ ਦੇਖਿਆ। ਦੋਹਾਂ ਦੀ ਮੌਤ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹੇਠਾ ਉਤਾਰਿਆ ਤੇ ਪੋਸਟਮਾਰਟਮ ਲਈ ਭੇਜਿਆ।


Inder Prajapati

Content Editor

Related News