ਇਤਰਾਜ਼ਯੋਗ ਟਿੱਪਣੀ ਮਾਮਲੇ ’ਚ ਮਹਿਲਾ ਕਮਿਸ਼ਨ ਦੀ ਕਾਰਵਾਈ, ਮਹੂਆ ਮੋਇਤਰਾ ਖਿਲਾਫ FIR ਦੇ ਹੁਕਮ
Saturday, Jul 06, 2024 - 10:50 AM (IST)

ਨਵੀਂ ਦਿੱਲੀ- ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਨੇ ਆਪਣੀ ਚੇਅਰਪਰਸਨ ਰੇਖਾ ਸ਼ਰਮਾ ਦੇ ਵਿਰੁੱਧ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇਤਰਾਜ਼ਯੋਗ ਟਿੱਪਣੀ ਦਾ ਖੁਦ ਨੋਟਿਸ ਲੈਂਦੇ ਹੋਏ ਉਨ੍ਹਾਂ ਦੇ ਖਿਲਾਫ ਪੁਲਸ ਨੂੰ FIR ਦਰਜ ਕਰਨ ਲਈ ਕਿਹਾ ਹੈ।
‘ਐਕਸ’ ’ਤੇ ਪੋਸਟ ਕੀਤੇ ਇਕ ਵੀਡੀਓ ’ਤੇ ਟੀ. ਐੱਮ. ਸੀ. ਸੰਸਦ ਮੈਂਬਰ ਦੀ ਟਿੱਪਣੀ ਤੋਂ ਇਕ ਦਿਨ ਬਾਅਦ ਕਮਿਸ਼ਨ ਨੇ ਇਹ ਰੁਖ ਅਖਤਿਆਰ ਕੀਤਾ। ਇਸ ਵੀਡੀਓ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਮਚੀ ਭਾਜੜ ਵਾਲੀ ਥਾਂ ’ਤੇ ਐੱਨ. ਸੀ. ਡਬਲਯੂ. ਦੇ ਪਹੁੰਚਣ ਨੂੰ ਦਿਖਾਇਆ ਗਿਆ ਸੀ ਜਿਸ ’ਤੇ ਟਿੱਪਣੀ ਕਰਦੇ ਹੋਏ ਮਹੂਆ ਨੇ ਲਿਖਿਆ ਕਿ ਉਹ ਆਪਣੇ ਬੌਸ ਦਾ ਪਜਾਮਾ ਸੰਭਾਲਣ ਵਿਚ ਬਹੁਤ ਰੁੱਝੇ ਹਨ।
ਐੱਨ. ਸੀ. ਡਬਲਯੂ. ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਤਰਾਜ਼ਯੋਗ ਟਿੱਪਣੀ ਅਪਮਾਨਜਨਕ ਹੈ ਅਤੇ ਮਰਿਆਦਾ ਨਾਲ ਰਹਿਣ ਦੇ ਇਕ ਔਰਤ ਦੇ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਨੇ ਪਾਇਆ ਕਿ ਇਹ ਟਿੱਪਣੀ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 79 ਅਧੀਨ ਆਉਂਦੀ ਹੈ।