ਫਿਰੋਜ਼ਪੁਰ ’ਚ ਪਾਬੰਦੀਸ਼ੁਦਾ ਦਵਾਈਆਂ ਮਿਲਣ ’ਤੇ ਦਵਾਈ ਫਰਮ ਖ਼ਿਲਾਫ਼ ਮਾਮਲਾ ਦਰਜ
Thursday, Jun 19, 2025 - 02:49 PM (IST)

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਸ਼ਹਿਰ 'ਚ ਇੱਕ ਦਵਾਈ ਫਰਮ ਵਲੋਂ ਪਾਬੰਦੀਸ਼ੁਦਾ ਦਵਾਈਆਂ ਰੱਖਣ ਦੇ ਮਾਮਲੇ 'ਚ ਥਾਣਾ ਸਿਟੀ ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਵੱਲੋਂ ਭੇਜੇ ਗਏ ਪੱਤਰ ਅਨੁਸਾਰ, ਐੱਮ/ਐੱਸ ਦੀ ਪਿੱਲ ਕਲੱਬ (ਟੌਕਰੀ ਬਜ਼ਾਰ, ਪੁੱਡਾ ਮਾਰਕੀਟ) ਵਲੋਂ ਅਜਿਹੀਆਂ ਦਵਾਈਆਂ ਸਟੋਰ ਕਰਨ ਦੀ ਜਾਣਕਾਰੀ ਮਿਲੀ ਸੀ, ਜੋ ਨਿਯਮਾਂ ਅਨੁਸਾਰ ਪਾਬੰਦੀਸ਼ੁਦਾ ਹਨ। ਇਹ ਦਵਾਈ ਫਰਮ ਸ਼ੁਭਮ ਗੱਖੜ (ਨਿਵਾਸੀ ਗੋਲਡਨ ਇਨਕਲੇਵ, ਫਿਰੋਜ਼ਪੁਰ) ਦੀ ਮਲਕੀਅਤ ਹੈ।
ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਦਵਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਪੁਲਸ ਵਲੋਂ ਕਹੀ ਗਈ ਹੈ।