ਨਾਬਾਲਗ ਕੁੜੀ ਦਾ ਵਿਆਹ ਕਰਨ ''ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ
Sunday, Jun 22, 2025 - 10:29 AM (IST)

ਜ਼ੀਰਾ (ਗੁਰਮੇਲ ਸੇਖਵਾਂ) : ਕਥਿਤ ਰੂਪ 'ਚ 13 ਸਾਲ ਦੀ ਨਾਬਾਲਗ ਕੁੜੀ ਦਾ ਵਿਆਹ ਕਰਨ ਦੇ ਦੋਸ਼ 'ਚ ਥਾਣਾ ਸਦਰ ਜੀਰਾ ਦੀ ਪੁਲਸ ਨੇ ਕੁੜੀ ਦੇ ਮਾਤਾ-ਪਿਤਾ ਅਤੇ ਮੁੰਡੇ ਦੇ ਪਰਿਵਾਰ ਵਾਲਿਆਂ ਸਮੇਤ 8 ਲੋਕਾਂ ਦੇ ਖ਼ਿਲਾਫ਼ ਬਾਲ ਵਿਆਹ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਸਦਰ ਦੇ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਕੜਾਕਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸੋਢੀ ਵਾਲਾ ਨੇ ਦੱਸਿਆ ਕਿ ਮੇਵਾ ਸਿੰਘ ਤੇ ਕਰਮਜੀਤ ਕੌਰ ਵਾਸੀ ਸੋਢੀ ਵਾਲਾ ਨੇ ਕਥਿਤ ਰੂਪ ਵਿੱਚ ਆਪਣੀ 13 ਸਾਲ ਦੀ ਨਾਬਾਲਗ ਧੀ ਦਾ ਵਿਆਹ ਪ੍ਰੇਮ ਸਿੰਘ ਪੁੱਤਰ ਦੁਲਾ ਸਿੰਘ ਵਾਸੀ ਪਹਿਲੂਵਾਲਾ ਨਾਲ ਕਰ ਦਿੱਤਾ ਹੈ।
ਜਿਸ 'ਚ ਮੁੰਡੇ ਦੇ ਪਿਤਾ ਦੁੱਲਾ ਸਿੰਘ ਮਾਂ ਅਮਰਜੀਤ ਕੌਰ ਤੋਂ ਇਲਾਵਾ, ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ, ਉਸਦੀ ਪਤਨੀ ਜਸਵਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਹਿਲੂਵਾਲਾ ਅਤੇ ਇੱਕ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।