ਨਕਲੀ ਹਾਰਪਿਕ ਤੇ ਡੈਟੋਲ ਵੇਚਣ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
Sunday, Jun 29, 2025 - 12:09 PM (IST)

ਬਠਿੰਡਾ (ਸੁਖਵਿੰਦਰ) : ਇਕ ਨਿੱਜੀ ਕੰਪਨੀ ਦੀ ਸ਼ਿਕਾਇਤ ’ਤੇ ਕੋਤਵਾਲੀ ਪੁਲਸ ਨੇ ਆਪਣੀ ਕੰਪਨੀ ਦੇ ਨਕਲੀ ਉਤਪਾਦ ਬਣਾ ਕੇ ਵੇਚ ਰਹੇ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਪੀਡ ਸਰਚ ਐਂਡ ਸਿਕਿਓਰਿਟੀ ਕੰਪਨੀ ਚੰਡੀਗੜ੍ਹ ਦੇ ਫੀਲਡ ਅਫ਼ਸਰ ਸੰਨੀ ਆਹੂਜਾ ਨੇ ਕੋਤਵਾਲੀ ਪੁਲਸ ਨੂੰ ਦੱਸਿਆ ਕਿ ਬਠਿੰਡਾ ਦੇ ਰਹਿਣ ਵਾਲੇ ਮੁਲਜ਼ਮ ਦੀਪਕ ਬਾਂਸਲ ਅਤੇ ਜਤਿੰਦਰ ਸਿੰਘ ਸਿਰਕੀ ਬਾਜ਼ਾਰ ’ਚ ਆਪਣੀ ਕੰਪਨੀ ਦੇ ਨਕਲੀ ਹਾਰਪਿਕ ਅਤੇ ਡੈਟੋਲ ਬਣਾ ਕੇ ਵੇਚ ਰਹੇ ਸਨ।
ਇਸ ਤਰ੍ਹਾਂ ਨਾਲ ਉਹ ਦੋਵੇਂ ਕੰਪਨੀ ਨਾਲ ਧੋਖਾ ਕਰ ਰਹੇ ਸਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।