ਜੰਮੂ-ਕਸ਼ਮੀਰ : ਤਰਾਲ ਮੁਕਾਬਲੇ ''ਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਮੁਫਤੀ ਢੇਰ

04/26/2018 2:12:01 PM

ਸ਼੍ਰੀਨਗਰ— ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਦੇ ਵਿਚਕਾਰ ਹੋਏ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦਾ ਅਪਰੇਸ਼ਨ ਕਮਾਂਡਰ ਮੁਫਤੀ ਯਾਸ਼ੀਰ ਵੀ ਮਾਰਿਆ ਗਿਆ ਸੀ। ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਸ਼ੇਸ਼ ਪਾਲ ਵੈਦ ਨੇ ਟਵੀਟ ਕਰਕੇ ਆਪਣੇ ਆਫੀਸ਼ੀਅਲ ਅਕਾਉਂਟ 'ਤੇ ਇਸ ਦੀ ਪੁਸ਼ਟੀ ਕੀਤੀ। ਯਾਸ਼ੀਰ ਅੱਤਵਾਦੀ ਸੰਗਠਨ ਦੇ ਸਰਗਨਾ ਮਸੂਦ ਅਜ਼ਹਰ ਦਾ ਖਾਸ ਮੰਨਿਆ ਜਾ ਰਿਹਾ ਸੀ।


ਦੱਸਣਾ ਚਾਹੁੰਦੇ ਹਾਂ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਸੁਰੱਖਿਆ ਫੋਰਸ ਨੇ ਪੁਲਵਾਮਾ ਜ਼ਿਲੇ 'ਚ ਇਲਾਕੇ ਦੇ ਲਾਮ ਦੇ ਜੰਗਲ 'ਚ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਐਨਕਾਉਂਟਰ 'ਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਮਾਰੇ ਜਾਂਦੇ ਸਨ, ਜਿਨ੍ਹਾਂ 'ਚ ਇਕ ਕਮਾਂਡਰ ਮੁਫਤੀ ਯਾਸ਼ੀਰ ਵੀ ਸ਼ਾਮਲ ਸੀ। ਮੁੱਠਭੇੜ ਸਥਾਨ 'ਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ ਸਨ। ਐਨਕਾਉਂਟਰ 'ਚ ਫੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਪਛਾਣ ਸਿਪਾਹੀ ਅਜੇ ਕੁਮਾਰ ਅਤੇ ਕੰਸਟੇਬਲ ਲਾਤੀਫ ਗੁਜਰੀ ਦੇ ਰੂਪ 'ਚ ਹੋਈ ਹੈ।


Related News