ਪੱਛਮੀ ਬੰਗਾਲ 'ਚ ਦੋ ਮਾਲਗੱਡੀਆਂ ਦੀ ਜ਼ਬਰਦਸਤ ਟੱਕਰ, 12 ਡੱਬੇ ਪਟੜੀ ਤੋਂ ਉਤਰੇ (ਵੀਡੀਓ)

Sunday, Jun 25, 2023 - 09:34 AM (IST)

ਨਵੀਂ ਦਿੱਲੀ- ਪੱਛਮੀ ਬੰਗਾਲ ਦੇ ਬਾਂਕੁੜਾ 'ਚ ਰੇਲ ਹਾਦਸਾ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਐਤਵਾਰ ਸਵੇਰੇ 4 ਵਜੇ ਓਂਡਾ ਸਟੇਸ਼ਨ 'ਤੇ ਵਾਪਰੀ। ਇਸ ਘਟਨਾ ਵਿੱਚ ਮਾਲ ਗੱਡੀ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਸੂਤਰਾਂ ਮੁਤਾਬਕ ਇਕ ਮਾਲ ਗੱਡੀ ਨੇ ਪਿੱਛੇ ਤੋਂ ਦੂਜੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ।

ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਤੜਕੇ 4 ਵਜੇ ਪੱਛਮੀ ਬੰਗਾਲ ਦੇ ਬਾਂਕੁਰਾ 'ਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਜਦੋਂ ਇਕ ਮਾਲ ਗੱਡੀ ਓਂਡਾ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਤੋਂ ਬਾਅਦ ਡੱਬੇ ਟਰੈਕ 'ਤੇ ਖਿੱਲਰ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਲੋਕ ਮੌਕੇ 'ਤੇ ਪਹੁੰਚ ਗਏ।

 

ਪੜ੍ਹੋ ਇਹ ਅਹਿਮ ਖ਼ਬਰ-PM ਨਰਿੰਦਰ ਮੋਦੀ ਦੇ ਸਵਾਗਤ 'ਚ ਦੂਤਘਰ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੇ ਰੰਗਾਂ 'ਚ ਰੰਗਿਆ 'ਨਿਆਗਰਾ ਫਾਲਸ' (ਤਸਵੀਰਾਂ)

ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ'

ਰੇਲਵੇ ਅਧਿਕਾਰੀਆਂ ਮੁਤਾਬਕ ਦੋਵੇਂ ਮਾਲ ਗੱਡੀਆਂ ਖਾਲੀ ਸਨ। ਹਾਦਸੇ ਦਾ ਕਾਰਨ ਕੀ ਸੀ ਅਤੇ ਦੋਵੇਂ ਟਰੇਨਾਂ ਕਿਵੇਂ ਟਕਰਾ ਗਈਆਂ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਹਾਦਸੇ ਕਾਰਨ ਆਦਰਾ ਡਿਵੀਜ਼ਨ ਵਿੱਚ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਅਪ ਲਾਈਨ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਪੁਰੂਲੀਆ ਐਕਸਪ੍ਰੈਸ ਵਰਗੀਆਂ ਕੁਝ ਟਰੇਨਾਂ ਇਸ ਡਿਵੀਜ਼ਨ ਤੋਂ ਲੰਘ ਸਕਣ। ਦੱਸ ਦੇਈਏ ਕਿ ਆਦਰਾ ਰੇਲਵੇ ਡਿਵੀਜ਼ਨ (ADRA) ਪੱਛਮੀ ਬੰਗਾਲ ਦੇ 4 ਜ਼ਿਲ੍ਹਿਆਂ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ। ਇਨ੍ਹਾਂ ਵਿੱਚ ਪੱਛਮੀ ਮਿਦਨਾਪੁਰ, ਬਾਂਕੁੜਾ, ਪੁਰੂਲੀਆ ਅਤੇ ਬਰਦਵਾਨ ਸ਼ਾਮਲ ਹਨ। ਇਸ ਨਾਲ ਝਾਰਖੰਡ ਦੇ 3 ਜ਼ਿਲ੍ਹੇ ਧਨਬਾਦ, ਬੋਕਾਰੋ ਅਤੇ ਸਿੰਘਭੂਮ ਦੱਖਣ ਪੂਰਬੀ ਰੇਲਵੇ ਦੇ ਅਧੀਨ ਆਉਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News