ਮੀਂਹ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ; ਧੱਸ ਗਿਆ ਰੇਲਵੇ ਟਰੈਕ, ਰੋਕਣੀਆਂ ਪਈਆਂ ਟਰੇਨਾਂ

Monday, Sep 26, 2022 - 05:45 PM (IST)

ਮੀਂਹ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ; ਧੱਸ ਗਿਆ ਰੇਲਵੇ ਟਰੈਕ, ਰੋਕਣੀਆਂ ਪਈਆਂ ਟਰੇਨਾਂ

ਸਹਾਰਨਪੁਰ- ਟਰੇਨ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਪਹਾੜਾਂ 'ਤੇ ਪੈ ਰਹੇ ਮੀਂਹ ਕਾਰਨ ਉੱਤਰਾਖੰਡ ਦੇ ਨਾਲ ਲੱਗਦੇ ਇਲਾਕਿਆਂ 'ਚ ਨਦੀਆਂ ਉਫਾਨ ’ਤੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਾਹਜਹਾਂਪੁਰ ਫਾਟਕ ਕੋਲ ਰੇਲਵੇ ਟਰੈਕ ਧੱਸਣ ਨਾਲ ਕਈ ਟਰੇਨਾਂ ਨੂੰ ਰੋਕਣਾ ਪਿਆ। ਹਾਲਾਂਕਿ ਗ਼ਨੀਮਤ ਇਹ ਰਹੀ ਕਿ ਦਿਨ ਹੋਣ ਕਾਰਨ ਟਰੈਕ ਨਜ਼ਰ ਆ ਗਿਆ। ਜੇਕਰ ਅਜਿਹਾ ਰਾਤ ਦੇ ਸਮੇਂ ਹੁੰਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸ ਦੇਈਏ ਕਿ ਪਹਾੜਾਂ ਅਤੇ ਮੈਦਾਨੀ ਇਲਾਕਿਆਂ ’ਚ ਪੈ ਰਹੇ ਲਗਾਤਾਰ ਮੀਂਹ ਨਾਲ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਕਾਫੀ ਵਧ ਗਿਆ ਹੈ। ਇਸ ਦੇ ਨਾਲ ਹੀ ਯਮੁਨਾ ਨਦੀ ਦੇ ਆਲੇ-ਦੁਆਲੇ ਖੇਤਰਾਂ ’ਚ ਪਾਣੀ ਭਰ ਗਿਆ ਹੈ। ਰੇਲਵੇ ਲਾਈਨ ਦੇ ਆਲੇ-ਦੁਆਲੇ ਵੀ ਮੀਂਹ ਦਾ ਕਾਫੀ ਪਾਣੀ ਇਕੱਠਾ ਹੋ ਗਿਆ ਹੈ। 

ਇਹ ਵੀ ਪੜ੍ਹੋ- ਲਖਨਊ ’ਚ ਵੱਡਾ ਹਾਦਸਾ; ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਤਲਾਬ ’ਚ ਡਿੱਗੀ, 9 ਦੀ ਮੌਤ

PunjabKesari

ਸੋਮਵਾਰ ਸਵੇਰੇ 11 ਵਜੇ ਸ਼ਾਹਜਹਾਂਪੁਰ ਰੇਲਵੇ ਫਾਟਕ ਕੋਲ ਨਿਰਮਾਣ ਅਧੀਨ ਰੇਲਵੇ ਫਰੇਟ ਕੋਰੀਡੋਰ ਦੇ ਹੇਠਾਂ ਜਾਣ ਵਾਲੀ ਜ਼ਮੀਨਦੋਜ਼ ਕੇਬਲ ਤੋਂ ਰੇਲਵੇ ਲਾਈਨ ਦੇ ਇਕ ਪਾਸੇ ਤੋਂ ਦੂਜੇ ਪਾਸੇ ਪਾਣੀ ਦਾ ਰਿਸਾਅ ਹੋਣਾ ਸ਼ੁਰੂ ਹੋਇਆ। ਪਾਣੀ ਦਾ ਰਿਸਾਅ ਵੱਧਣ ਨਾਲ ਹੀ ਮਿੱਟੀ ਵੀ ਵਹਿ ਕੇ ਨਿਕਲਣ ਲੱਗੀ। ਕੁਝ ਹੀ ਦੇਰ ਬਾਅਦ ਟਰੈਕ ਦੇ ਹੇਠਾਂ ਤੋਂ ਮਿੱਟੀ ਨਿਕਲ ਜਾਣ ਕਾਰਨ ਟਰੈਕ ਦੋ ਫੁੱਟ ਹੇਠਾਂ ਧੱਸ ਗਿਆ। 

ਇਹ ਵੀ ਪੜ੍ਹੋ-  ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ

PunjabKesari

ਦੁਪਹਿਰ 1-30 ਵਜੇ ਦੇ ਕਰੀਬ ਦੋਵੇਂ ਪਾਸਿਆਂ ਤੋਂ ਰੇਲ ਆਵਾਜਾਈ ਲਈ ਟਰੈਕ ਨੂੰ ਬੰਦ ਕਰ ਦਿੱਤਾ ਗਿਆ। ਰੇਲਵੇ ਵਿਭਾਗ ਨੇ ਅੰਮ੍ਰਿਤਸਰ ਤੋਂ ਸਹਰਸਾ ਬਿਹਾਰ ਜਾ ਰਹੀ ਜਨਸੇਵਾ ਐਕਸਪ੍ਰੈਸ ਨੂੰ ਮੌਕੇ ਤੋਂ 200 ਮੀਟਰ ਪਿੱਛੇ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਅਕਾਲਤਖਤ ਐਕਸਪ੍ਰੈਸ ਅਤੇ ਇਕ ਮਾਲ ਗੱਡੀ ਨੂੰ ਵੀ ਸਰਸਾਵਾ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ। ਉਸ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕ ਦੇ ਹੇਠਾਂ ਮਿੱਟੀ ਅਤੇ ਬਜਰੀ ਨਿਕਲਣ ਕਾਰਨ ਟਰੈਕ ਨੂੰ ਭਰਨ ਅਤੇ ਮੁਰੰਮਤ ਕਰਨ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਸਰਸਾਵਾ ਸਟੇਸ਼ਨ ’ਤੇ ਰੁਕੀ ਅਕਾਲ ਤਖ਼ਤ ਐਕਸਪ੍ਰੈਸ ਅਤੇ ਮਾਲ ਗੱਡੀ ਨੂੰ ਸਹਾਰਨਪੁਰ ਵੱਲ ਵਾਪਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ-  ਗੋਲਡੀ ਬਰਾੜ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਬਿਸ਼ਨੋਈ ਗੈਂਗ ਲਈ ਸ਼ੁਰੂ ਕੀਤੀ ਭਰਤੀ

PunjabKesari


author

Tanu

Content Editor

Related News