ਬਰਫੀਲੀ ਹਵਾ ਨੇ ਕਸ਼ਮੀਰ ''ਚ ਵਧਾਈ ਠੰਡ

12/28/2018 6:25:02 PM

ਸ਼੍ਰੀਨਗਰ- ਕਸ਼ਮੀਰ 'ਚ ਬਰਫੀਲੀ ਹਵਾਵਾਂ ਦੇ ਕਾਰਨ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਇਸ ਦੌਰਾਨ ਸ਼੍ਰੀਨਗਰ 'ਚ ਵੀਰਵਾਰ ਨੂੰ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ ਹੈ। ਇੱਥੇ ਦਾ ਤਾਪਮਾਨ ਘੱਟੋ ਘੱਟ 0 ਤੋਂ ਹੇਠਾ 7.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਤਾਪਮਾਨ ਇੰਨਾ ਹੇਠਾ ਚਲਾ ਜਾਣ ਕਾਰਨ ਘਾਟੀ ਦੇ ਸਾਰੇ ਪਾਣੀ ਸ੍ਰੋਤ ਜੰਮ ਗਏ ਹਨ। ਡਲ ਝੀਲ ਅਤੇ ਦੂਜੀਆਂ ਨਦੀਆਂ, ਨਾਲਿਆਂ ਦਾ ਪਾਣੀ ਵੀ ਜੰਮ ਗਿਆ। ਘਾਟੀ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਦੀਆਂ ਪਾਇਪਾਂ 'ਚ ਪਾਣੀ ਜੰਮ ਗਿਆ ਹੈ। ਪਿਛਲੇ 28 ਸਾਲਾਂ ਤੋਂ 0 ਤੋਂ ਹੇਠਾ 7.7 ਡਿਗਰੀ ਸੈਲਸੀਅਸ ਤਾਪਮਾਨ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ।


Iqbalkaur

Content Editor

Related News