ਬੁਲੰਦਸ਼ਹਿਰ ''ਚ ਕੋਲਡ ਸਟੋਰ ਡਿੱਗਿਆ, ਤਿੰਨ ਮਜ਼ਦੂਰ ਫਸੇ, ਰੈਸਕਿਊ ਆਪ੍ਰੇਸ਼ਨ ਜਾਰੀ

Sunday, Apr 23, 2023 - 01:50 PM (IST)

ਬੁਲੰਦਸ਼ਹਿਰ ''ਚ ਕੋਲਡ ਸਟੋਰ ਡਿੱਗਿਆ, ਤਿੰਨ ਮਜ਼ਦੂਰ ਫਸੇ, ਰੈਸਕਿਊ ਆਪ੍ਰੇਸ਼ਨ ਜਾਰੀ

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਸਿਕੰਦਰਾਬਾਦ ਇਲਾਕੇ 'ਚ ਕੋਲਡ ਸਟੋਰ ਦਾ ਸ਼ਟਰਿੰਗ ਫਲੋਰ ਰੈਂਕ ਡਿੱਗਣ ਨਾਲ 4 ਮਜ਼ਦੂਰ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ 'ਚੋਂ ਇਕ ਨੂੰ ਬਾਹਰ ਕੱਢ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਸਿਕੰਦਰਾਬਾਦ ਦੇ ਚੋਲਾ ਰੋਡ 'ਤੇ ਸਥਿਤ ਕੋਲਡ ਸਟੋਰ 'ਚ ਕਰੀਬ ਕੁਝ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਓਵਰਲੋਡਿੰਗ ਕਾਰਨ ਰੈਂਕ ਖਿਸਕਣ ਲੱਗਾ ਅਤੇ ਗਾਜਰਾਂ ਨਾਲ ਭਰੀਆਂ ਬੋਰੀਆਂ ਬੇਕਾਬੂ ਹੋ ਕੇ ਡਿੱਗਣੀਆਂ ਸ਼ੁਰੂ ਹੋ ਗਈਆਂ।

ਦੇਖਦੇ ਹੀ ਦੇਖਦੇ ਸਟੋਰ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਬੋਰੀਆਂ ਦੇ ਵਿਚਕਾਰ ਹੀ ਦੱਬ ਗਏ। ਕਾਹਲੀ ਵਿਚ ਸਥਾਨਕ ਲੋਕਾਂ ਅਤੇ ਉੱਥੇ ਕੰਮ ਕਰਦੇ ਵਰਕਰਾਂ ਨੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਕਾਸ਼ ਨਾਂ ਦੇ ਮਜ਼ਦੂਰ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਦਿਨੇਸ਼ (17), ਗੌਰਵ (17) ਅਤੇ ਹਰੀਚੰਦਰ (34) ਨਾਂ ਦੇ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਫਾਇਰ ਬ੍ਰਿਗੇਡ, NDRF ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਫਸੇ ਮਜ਼ਦੂਰਾਂ ਦੀਆਂ ਆਵਾਜ਼ਾਂ ਸੁਣਨ ਨਾਲ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਹੈ। ਬਚਾਅ ਦੌਰਾਨ ਕੋਲਡ ਸਟੋਰ ਦਾ ਇਕ ਹਿੱਸਾ ਮੁੜ ਢਹਿ ਗਿਆ ਅਤੇ ਉੱਥੇ ਖੜ੍ਹਾ ਟਰੈਕਟਰ ਵੀ ਨੁਕਸਾਨਿਆ ਗਿਆ। 

ਦਰਅਸਲ ਸਿਕੰਦਰਾਬਾਦ ਤੋਂ ਖੁਰਜਾ ਨੂੰ ਜਾਂਦੀ ਪੁਰਾਣੀ ਜੀ.ਟੀ ਰੋਡ 'ਤੇ ਕਰਨਲ ਦੇਸ਼ਵਾਲ ਦਾ ਸਨਸਾਈਨ ਵੈਜੀਟੇਬਲ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ 6 ਮੰਜ਼ਿਲਾ ਕੋਲਡ ਸਟੋਰੇਜ ਹੈ, ਜਿਸ ਵਿਚ ਦੇਸੀ-ਵਿਦੇਸ਼ੀ ਗਾਜਰਾਂ ਨੂੰ ਸਟੋਰ ਕੀਤਾ ਜਾਂਦਾ ਹੈ। ਕੋਲਡ ਸਟੋਰ ਕੋਲ ਗਾਜਰ ਪ੍ਰੋਸੈਸਿੰਗ ਯੂਨਿਟ ਹੈ ਜਿੱਥੋਂ ਗਾਜਰਾਂ ਦੀ ਬਰਾਮਦ ਕੀਤੀ ਜਾਂਦੀ ਹੈ। ਸ਼ਨੀਵਾਰ ਦੇਰ ਰਾਤ ਦੋ ਦਰਜਨ ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ ਜਦੋਂ ਕੋਲਡ ਸਟੋਰ ਦੀ ਇਮਾਰਤ ਡਿੱਗ ਗਈ ਅਤੇ ਇਸ ਦੇ ਸ਼ਟਰਿੰਗ ਦੀਆਂ ਪੰਜ ਮੰਜ਼ਿਲਾਂ ਡਿੱਗ ਗਈਆਂ। ਜ਼ਿਆਦਾਤਰ ਮਜ਼ਦੂਰਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਪਰ 4 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ।


author

Tanu

Content Editor

Related News