ਦਿੱਲੀ ਏਅਰਪੋਰਟ ’ਤੇ 13 ਕਰੋੜ ਦੀ ਕੋਕੀਨ ਬਰਾਮਦ, ਕੀਨੀਆਈ ਔਰਤ ਗ੍ਰਿਫ਼ਤਾਰ
Saturday, Jun 17, 2023 - 02:47 AM (IST)
ਨਵੀਂ ਦਿੱਲੀ (ਭਾਸ਼ਾ) : ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵ੍ਹਿਸਕੀ ਦੀਆਂ 2 ਬੋਤਲਾਂ ’ਚ ਕੋਕੀਨ ਦੀ ਸਮੱਗਲਿੰਗ ਦੇ ਦੋਸ਼ ’ਚ 25 ਸਾਲਾ ਇਕ ਕੀਨੀਆਈ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਡਿਊਟੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦੀਸ ਅਬਾਬਾ (ਇਥੋਪੀਆ) ਤੋਂ ਆਉਣ ਤੋਂ ਬਾਅਦ ਮੁਲਜ਼ਮ ਔਰਤ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰੋਕਿਆ ਗਿਆ।
ਇਹ ਵੀ ਪੜ੍ਹੋ : ਜਾਪਾਨ 'ਚ ਬਲਾਤਕਾਰੀਆਂ ਨੂੰ ਮਿਲੇਗੀ ਹੁਣ ਸਖ਼ਤ ਸਜ਼ਾ, 116 ਸਾਲਾਂ ਬਾਅਦ ਬਣਿਆ ਕਠੋਰ ਕਾਨੂੰਨ
ਤਲਾਸ਼ੀ ਦੌਰਾਨ ਉਸ ਕੋਲੋਂ ਵ੍ਹਿਸਕੀ ਦੀਆਂ 2 ਬੋਤਲਾਂ ਬਰਾਮਦ ਹੋਈਆਂ, ਜਿਨ੍ਹਾਂ ’ਚ ਲਗਭਗ 13 ਕਰੋੜ ਰੁਪਏ ਦੀ ਕੋਕੀਨ ਘੁਲੀ ਹੋਈ ਸੀ। ਔਰਤ ਨੂੰ ਇਹ ਬੋਤਲਾਂ ਨੈਰੋਬੀ ਹਵਾਈ ਅੱਡੇ ’ਤੇ ਸੌਂਪੀਆਂ ਗਈਆਂ ਸਨ। ਉਸ ਨੇ ਅੱਗੇ ਦਿੱਲੀ ’ਚ ਇਕ ਵਿਅਕਤੀ ਨੂੰ ਇਹ ਬੋਤਲਾਂ ਦੇਣੀਆਂ ਸਨ। ਕੀਨੀਆਈ ਔਰਤਾਂ ਨੂੰ ਇਕ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।