CNG ਗੱਡੀਆਂ ਚਲਾਉਣ ਵਾਲਿਆਂ ਲਈ ਖੁਸ਼ਖਬਰੀ, ਦਿੱਲੀ-ਐੱਨ.ਸੀ.ਆਰ. ''ਚ ਸਸਤੀ ਹੋਈ CNG

10/02/2019 11:46:13 PM

ਨਵੀਂ ਦਿੱਲੀ — ਸੀ.ਐੱਨ.ਜੀ. ਦੀਆਂ ਗੱਡੀਆਂ ਚਲਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈ.ਜੀ.ਐੱਲ.) ਨੇ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਦਿੱਲੀ 'ਚ ਸੀ.ਐੱਨ.ਜੀ. ਦੀਆਂ ਕੀਮਤਾਂ 'ਚ 1.90 ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਥੇ ਹੀ ਨੋਇਡਾ 'ਚ 2.15 ਰੁਪਏ ਪ੍ਰਤੀ ਕਿਲੋ ਕਟੌਤੀ ਕੀਤੀ ਗਈ ਹੈ।

ਦਿੱਲੀ 'ਚ ਸੀ.ਐੱਨ.ਜੀ. ਹੋਈ ਸਸਤੀ
ਦਿੱਲੀ 'ਚ ਸੀ.ਐੱਨ.ਜੀ. ਦੀਆਂ ਨਵੀਂ ਦਰਾਂ 45.20 ਰੁਪਏ ਪ੍ਰਤੀ ਕਿਲੋਗ੍ਰਾਮ, ਉਥੇ ਹੀ ਨੋਇਡਾ, ਗ੍ਰੇਟਨ ਨੋਇਡਾ ਤੇ ਗਾਜ਼ੀਆਬਾਦ 'ਚ ਸੀ.ਐੱਨ.ਜੀ. ਦੀਆਂ ਕੀਮਤਾਂ 51.35 ਰੁਪਏ ਪ੍ਰਤੀ ਕੇਜੀ ਹੀ ਰਹੇਗੀ। ਕੰਪਨੀ ਮੁਤਾਬਕ ਇਹ ਨਵੀਂ ਦਰਾਂ 3 ਅਕਤੂਬਰ ਦੀ ਸਵੇਰ 6 ਵਜੇ ਤੋਂ ਲਾਗੂ ਹੋਣਗੀਆਂ।

6 ਮਹੀਨੇ 'ਚ ਕੀਮਤਾਂ ਦੀ ਸਮੀਖਿਆ
ਜ਼ਿਕਰਯੋਗ ਹੈ ਕਿ ਨੈਚੁਰਲ ਗੈਸ ਦੀਆਂ ਕੀਮਤਾਂ ਹਰ 6 ਮਹੀਨੇ 'ਚ ਤੈਅ ਕੀਤੀ ਜਾਂਦੀ ਹੈ। ਹਰ ਸਾਲ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸੇ ਕੜੀ 'ਚ ਸਰਕਾਰ ਨੇ ਪਿਛਲੇ ਦਿਨਾਂ ਘਰੇਲੂ ਨੈਚੁਰਲ ਗੈਸ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ। ਪਿਛਲੇ ਢਾਈ ਸਾਲ 'ਚ ਪਹਿਲੀ ਵਾਰ ਸਰਕਾਰ ਵੱਲੋਂ ਕਟੌਤੀ ਕੀਤੀ ਗਈ। ਇਸ ਤੋਂ ਪਹਿਲਾਂ 1 ਅਪ੍ਰੈਲ 2017 ਨੂੰ ਸਰਕਾਰ ਨੇ ਘਰੇਲੂ ਨੈਚੁਰਲ ਗੈਸ ਦੀਆਂ ਕੀਮਾਂ ਘਟਾਈਆਂ ਸਨ।

ਤੇਲ ਮੰਤਰਾਲਾ ਦੀ ਪੈਟਰੋਲੀਅਮ ਪਲੈਨਿੰਗ ਐਂਡ ਐਨਾਲਸਿਸ ਸੈਲ ਮੁਤਾਬਕ ਓ.ਐੱਨ.ਜੀ.ਸੀ. ਅਤੇ ਆਇਲ ਇੰਡੀਆ ਲਿਮਟਿਡ ਵੱਲੋਂ ਕੀਤੀ ਜਾਣ ਵਾਲੀ ਨੈਚੁਰਲ ਗੈਸ ਦੀਆਂ ਕੀਮਤਾਂ ਘਟਾ ਕੇ 3.23 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 3.69 ਪ੍ਰਤੀ ਡਾਲਰ ਪ੍ਰਤੀ ਐੱਮ.ਬੀ.ਟੀ.ਯੂ. ਸੀ। ਇਸ ਲਈ ਆਈ.ਜੀ.ਐੱਲ. ਨੇ ਵੀ ਸੀ.ਐੱਨ.ਜੀ. ਸਸਤੀ ਕਰਨ ਦਾ ਫੈਸਲਾ ਕੀਤਾ ਹੈ।


Inder Prajapati

Content Editor

Related News