ਹੈਦਰਾਬਾਦ ਦੀ ਸੀ.ਬੀ.ਆਈ. ਅਦਾਲਤ ''ਚ ਪਹੁੰਚੇ CM ਜਗਨ ਮੋਹਨ ਰੈੱਡੀ

01/10/2020 3:07:30 PM

ਹੈਦਰਾਬਾਦ—ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈੱਡੀ ਖਿਲਾਫ ਇਨਕਮ ਤੋਂ ਜ਼ਿਆਦਾ ਸੰਪੱਤੀ ਮਾਮਲੇ ਦੀ ਸੁਣਵਾਈ ਟਲ ਗਈ ਹੈ। ਹੁਣ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ। ਦੱਸ ਦੇਈਏ ਕਿ ਵਿਸ਼ੇਸ਼ ਸੀ.ਬੀ.ਆਈ ਅਦਾਲਤ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਹੋਈ। ਹੈਦਰਾਬਾਦ ਸਥਿਤ ਅਦਾਲਤ 'ਚ ਜਗਨਮੋਹਨ ਰੈੱਡੀ ਪੇਸ਼ ਹੋਏ।

ਦੱਸਣਯੋਗ ਹੈ ਕਿ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਪਿਛਲੀ ਸੁਣਵਾਈ 3 ਦਸੰਬਰ ਨੂੰ ਵਾਈ.ਐੱਸ.ਜਗਨਮੋਹਨ ਰੈੱਡੀ ਨੂੰ 10 ਜਨਵਰੀ ਨੂੰ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਉਹ ਅਦਾਲਤ 'ਚ ਪੇਸ਼ ਹੋਏ। ਜਗਨਮੋਹਨ ਰੈੱਡੀ ਮੁੱਖ ਮੰਤਰੀ ਬਣਨ ਤੋਂ ਬਾਅਦ ਕੰਮ 'ਚ ਰੁੱਝੇ ਹੋਣ ਦਾ ਹਵਾਲਾ ਦੇ ਕੇ ਸੁਣਵਾਈ ਦੌਰਾਨ ਪੇਸ਼ ਨਹੀਂ ਹੋ ਰਹੇ ਸਨ। ਪਿਛਲੀ ਸੁਣਵਾਈ 'ਤੇ ਅਦਾਲਤ ਨੇ ਉਨ੍ਹਾਂ ਦੀ ਇਸ ਦਲੀਲ ਨੂੰ ਖਾਰਿਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਜਗਨਮੋਹਨ ਰੈੱਡੀ ਨੂੰ ਪਹਿਲਾਂ ਹੀ 10 ਵਾਰ ਪੇਸ਼ੀ ਤੋਂ ਛੁੱਟ ਮਿਲ ਚੁੱਕੀ ਹੈ। ਇਸ ਲਈ ਹੁਣ ਅੱਗੇ ਵੀ ਛੁੱਟ ਨਹੀਂ ਮਿਲੇਗੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਜਗਨਮੋਗਨ ਰੈੱਡੀ ਇਸ ਮਾਮਲੇ 'ਚ ਜੇਲ ਵੀ ਰਹਿ ਚੁੱਕੇ ਹਨ ਫਿਲਹਾਲ ਉਹ ਜ਼ਮਾਨਤ 'ਤੇ ਹਨ। ਸੀ.ਬੀ.ਆਈ ਨੇ 2012 'ਚ ਇਨਕਮ ਤੋਂ ਜ਼ਿਆਦਾ ਸੰਪੱਤੀ ਰੱਖਣ ਦੇ ਮਾਮਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।


Iqbalkaur

Content Editor

Related News