ਯੂ.ਪੀ. ਦੇ ਮੁੱਖ ਮੰਤਰੀ ਵਾਰਾਣਸੀ ''ਚ ਇੰਝ ਮਨਾਉਣਗੇ ਪੀ.ਐੱਮ. ਮੋਦੀ ਦਾ ਜਨਮ ਦਿਨ

09/17/2017 5:55:42 AM

ਵਾਰਾਣਸੀ— ਪੀ.ਐੱਮ. ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਵਾਰਾਣਸੀ ਦੇ ਸਵੱਛ ਅਭਿਆਨ 'ਚ ਸ਼ਾਮਲ ਹੋਣਗੇ। ਨਾਲ ਹੀ ਉਹ ਝਾੜੂ ਲਗਾ ਕੇ ਸਵੱਛ ਅਭਿਆਨ ਨੂੰ ਤੇਜ਼ ਅਤੇ ਦੇਸ਼ ਦੇ ਨੌਜਵਾਨਾਂ ਨੂੰ ਇਸ ਅਭਿਆਨ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਪੀ.ਐੱਮ. ਬਣਨ ਤੋਂ ਬਾਅਦ 2 ਅਕਤੂਬਰ ਨੂੰ ਕੀਤੀ ਸੀ ਅਤੇ ਹੁਣ ਇਸ ਨੂੰ ਉਨ੍ਹਾਂ ਦੇ ਜਨਮ ਦਿਨ ਭਾਵ 17 ਸਤੰਬਰ ਨੂੰ ਸਫਾਈ ਉਤਸਵ ਦੇ ਰੂਪ 'ਚ ਮਨਾਉਣ ਲਈ ਉੱਤਰ ਪ੍ਰਦੇਸ਼ ਸਣੇ ਕਈ ਮੰਤਰੀ ਕਾਸ਼ੀ ਆ ਰਹੇ ਹਨ।
ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਕਾਸ਼ੀ 'ਚ ਕਾਫੀ ਤਿਆਰੀ ਕੀਤੀ ਗਈ ਹੈ। ਕਾਸ਼ੀ ਸੂਬੇ ਦੇ ਪ੍ਰਧਾਨ ਲਕਸ਼ਮਣ ਆਚਾਰਿਆ ਨੇ ਦੱਸਿਆ ਕਿ ਐਤਵਾਰ ਨੂੰ ਭਾਜਪਾ ਦੇ 10800 ਕਰਮਚਾਰੀ ਸਫਾਈ ਅਭਿਆਨ 'ਚ ਹਿੱਸਾ ਲੈਣਗੇ। ਇਸ 'ਚ ਪਾਰਟੀ ਦੇ ਮੈਂਬਰ ਤੋਂ ਲੈ ਕੇ ਵਿਧਾਇਕ, ਐੱਮ.ਐੱਸ.ਸੀ., ਸੂਬਾ ਮੰਤਰੀ ਅਤੇ ਖੁਦ ਮੁੱਖ ਮੰਤਰੀ ਅਤੇ ਰੇਲ ਮੰਤਰੀ ਸ਼ਾਮਲ ਹੋਣਗੇ, ਜੋ ਸ਼ਹਿਰ ਦੀਆਂ ਸੜਕਾਂ, ਚੌਰਾਹੇ, ਗਲੀਆਂ ਅਤੇ ਸਟੇਸ਼ਨ ਦੀ ਸਫਾਈ ਕਰਨਗੇ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਮੁਫਤ ਮੈਡੀਕਲ ਚੈਕਅਪ ਕੈਂਪ ਵੀ ਲਗਾਏ ਜਾਣਗੇ।


Related News