ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀ.ਐੱਮ. ਯੋਗੀ ਅੱਜ ਜਾਣਗੇ ਅਯੁੱਧਿਆ

Saturday, Jul 25, 2020 - 12:44 AM (IST)

ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀ.ਐੱਮ. ਯੋਗੀ ਅੱਜ ਜਾਣਗੇ ਅਯੁੱਧਿਆ

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਸ਼ਨੀਵਾਰ ਨੂੰ ਅਯੁੱਧਿਆ ਜਾਣਗੇ। ਸੀ.ਐੱਮ. ਯੋਗੀ  ਇੱਥੇ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਸੀ.ਐੱਮ. ਯੋਗੀ ਅਯੁੱਧਿਆ 'ਚ ਸਾਧੁ-ਸੰਤਾਂ ਨਾਲ ਮੁਲਾਕਾਤ ਕਰਨਗੇ। ਉਹ ਅਧਿਕਾਰੀਆਂ ਦੇ ਨਾਲ ਰਾਮ ਜਨਮ ਸਥਾਨ ਥਾਂ ਦਾ ਵੀ ਜਾਇਜ਼ਾ ਲੈਣਗੇ। ਪੀ.ਐੱਮ. ਮੋਦੀ  ਦਾ 5 ਅਗਸਤ ਨੂੰ ਅਯੁੱਧਿਆ ਜਾਣਾ ਪ੍ਰਸਤਾਵਿਤ ਹੈ।

ਸੂਤਰਾਂ ਮੁਤਾਬਕ, ਉਸ ਦਿਨ ਅਯੁੱਧਿਆ 'ਚ ਰਾਮ ਮੰਦਰ ਭੂਮੀ ਪੂਜਨ 'ਚ ਕੁਲ 200 ਲੋਕ ਹੀ ਰਹਿਣਗੇ। ਹਾਲਾਂਕਿ, ਸੂਚੀ 268 ਲੋਕਾਂ ਦੀ ਬਣੀ ਹੈ ਪਰ ਕੋਰੋਨਾ ਕਾਲ 'ਚ ਨਿਯਮਾਂ ਦੇ ਹਿਸਾਬ ਨਾਲ 200 ਲੋਕ ਹੀ ਮੌਜੂਦ ਰਹਿਣਗੇ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਅਯੁੱਧਿਆ ਧਾਮ ਦੇ ਵਿਕਾਸ ਲਈ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ ਸੀ। ਇਸ ਸੰਬੰਧ 'ਚ ਸੀ.ਐੱਮ. ਯੋਗੀ ਨੇ ਪ੍ਰੈਜੇਂਟੇਸ਼ਨ ਦੇਖਿਆ।

ਇਸ ਦੌਰਾਨ ਸੀ.ਐੱਮ. ਨੇ ਕਿਹਾ ਕਿ ਅਯੁੱਧਿਆ ਨਗਰੀ 'ਚ ਆਉਣ ਵਾਲਿਆਂ ਨੂੰ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ। ਸੀ.ਐੱਮ. ਨੇ ਕਿਹਾ ਕਿ ਅਯੁੱਧਿਆ ਨਗਰੀ ਦੇ ਵਿਕਾਸ ਦੇ ਸਾਰੇ ਕੰਮ ਯੋਜਨਾ ਬਣਾ ਕੇ ਚਰਣਬੱਧ ਤਰੀਕੇ ਨਾਲ ਕੀਤੇ ਜਾਣ। ਅਯੁੱਧਿਆ ਨਗਰੀ ਦਾ ਵਿਕਾਸ ਇਸ ਪ੍ਰਕਾਰ ਕੀਤਾ ਜਾਵੇ ਕਿ ਇੱਥੇ ਆਉਣ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਹੋਵੇ।


author

Inder Prajapati

Content Editor

Related News