ਮਹਾਕੁੰਭ ਭਾਜੜ ਬਾਰੇ ਗੱਲ ਕਰਦਿਆਂ ਰੋ ਪਏ CM ਯੋਗੀ, ਕਰ'ਤਾ 25-25 ਲੱਖ ਦਾ ਐਲਾਨ

Thursday, Jan 30, 2025 - 12:36 AM (IST)

ਮਹਾਕੁੰਭ ਭਾਜੜ ਬਾਰੇ ਗੱਲ ਕਰਦਿਆਂ ਰੋ ਪਏ CM ਯੋਗੀ, ਕਰ'ਤਾ 25-25 ਲੱਖ ਦਾ ਐਲਾਨ

ਨੈਸ਼ਨਲ ਡੈਸਕ- ਮਹਾਕੁੰਭ 'ਚ ਮਚੀ ਭਾਜੜ 'ਚ 30 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 60 ਲੋਕ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚਕਾਰ ਸੀ.ਐੱਮ. ਯੋਗੀ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। 

ਭਾਜੜ ਬਾਰੇ ਗੱਲ ਕਰਦੇ ਹੋਏ ਸੀ.ਐੱਮ. ਯੋਗੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ। ਮੈਨੂੰ ਸ਼ਰਧਾਲੂਆਂ ਦੀ ਮੌਤ ਦਾ ਬਹੁਤ ਦੁੱਖ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਸਾਡੀ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਬੀਤੀ ਰਾਤ ਤੋਂ ਹੀ ਮੇਲਾ ਅਥਾਰਟੀ ਅਤੇ ਪੁਲਸ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਜੋ ਵੀ ਪ੍ਰਬੰਧ ਕੀਤੇ ਜਾ ਸਕਦੇ ਸਨ, ਉਹ ਕਰ ਲਏ ਗਏ ਹਨ। 

ਇਹ ਵੀ ਪੜ੍ਹੋ- ਜਿਸਨੇ ਬੱਚਿਆਂ ਵਾਂਗ ਪਾਲਿਆ, ਉਸੇ ਮਾਲਕਣ ਨੂੰ ਨੋਚ-ਨੋਚ ਕੇ ਖਾ ਗਏ Cute Dog

ਸੀ.ਐੱਮ. ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਸੀਂ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਵੀ ਕਰ ਰਹੇ ਹਾਂ। ਨਿਆਂਇਕ ਕਮਿਸ਼ਨ ਪੂਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਦਿੱਤੇ ਗਏ ਸਮੇਂ ਦੇ ਅੰਦਰ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੇਗਾ। ਇਸ ਸਬੰਧ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਖੁਦ ਇੱਕ ਵਾਰ ਪ੍ਰਯਾਗਰਾਜ ਦਾ ਦੌਰਾ ਕਰਨਗੇ ਅਤੇ ਲੋੜ ਪੈਣ 'ਤੇ ਉਨ੍ਹਾਂ ਸਾਰੇ ਮੁੱਦਿਆਂ 'ਤੇ ਵਿਚਾਰ ਕਰਨਗੇ।

ਇਹ ਵੀ ਪੜ੍ਹੋ- ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....' 

ਦਿਲ ਦਹਿਲਾ ਦੇਣ ਵਾਲੀ ਹੈ ਇਹ ਘਟਨਾ

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਸਾਰੇ ਪਰਿਵਾਰਾਂ ਪ੍ਰਤੀ ਡੁੰਘੀ ਹਮਦਰਦੀ ਜ਼ਾਹਰ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ। ਅਸੀਂ ਕੱਲ ਰਾਤ ਤੋਂ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ 'ਚ ਹਾਂ। ਮੇਲਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ, NDRF, SDRF ਅਤੇ ਹੋਰ ਸਾਰੀਆਂ ਵਿਵਸਥਾਵਾਂ ਜੋ ਕੀਤੀਆਂ ਜਾ ਸਕਦੀਆਂ ਸਨ, ਉਥੇ ਤਾਇਨਾਤ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ- ਕੁੜੀ ਨੇ ਆਪਣੇ ਪੂਰੇ ਸਰੀਰ 'ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)


author

Rakesh

Content Editor

Related News