ਰਾਹੁਲ ਗਾਂਧੀ ਦੇ ''ਜੋ ਨਫ਼ਰਤ ਕਰੇ ਉਹ ਯੋਗੀ ਕੈਸਾ'' ਵਾਲੇ ਬਿਆਨ ''ਤੇ CM ਯੋਗੀ ਨੇ ਕੀਤਾ ਪਲਟਵਾਰ

Tuesday, Sep 14, 2021 - 08:49 PM (IST)

ਰਾਹੁਲ ਗਾਂਧੀ ਦੇ ''ਜੋ ਨਫ਼ਰਤ ਕਰੇ ਉਹ ਯੋਗੀ ਕੈਸਾ'' ਵਾਲੇ ਬਿਆਨ ''ਤੇ CM ਯੋਗੀ ਨੇ ਕੀਤਾ ਪਲਟਵਾਰ

ਲਖਨਊ - ਯੂ.ਪੀ. ਵਿਧਾਨਸਭਾ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੇ ਵਿੱਚ ਪਲਟਵਾਰ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਕੜੀ ਵਿੱਚ ਟਵਿੱਟਰ 'ਤੇ ਨੇਤਾਵਾਂ ਦੇ ਵਿੱਚ ਜ਼ੁਬਾਨੀ ਜੰਗ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ, ਜਿਸ ਕੀ ਰਹੀ ਭਾਵਨਾ ਜੈਸੀ ਪ੍ਰਭੂ ਮੂਰਤ ਦੇਖੀ ਤੀਨ ਤੈਸੀ।

ਇਹ ਵੀ ਪੜ੍ਹੋ - ਦਿੱਲੀ 'ਚ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ, ਹਥਿਆਰਾਂ ਸਮੇਤ 6 ਅੱਤਵਾਦੀ ਗ੍ਰਿਫਤਾਰ

ਸੀ.ਐੱਮ. ਯੋਗੀ  ਦਾ ਪਲਟਵਾਰ
ਸੀ.ਐੱਮ. ਯੋਗੀ ਆਦਿਤਿਅਨਾਥ ਦੇ ਦਫ਼ਤਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਸ਼੍ਰੀਮਾਨ ਰਾਹੁਲ ਜੀ, ਅਪਰਾਧੀਆਂ ਅਤੇ ਬਦਮਾਸ਼ਾਂ ਦੇ ਸਮਰਾਜ 'ਤੇ ਬੁੱਲਡੋਜ਼ਰ ਚਲਾਉਣਾ ਨਫ਼ਰਤ ਹੈ, ਤਾਂ ਇਹ ਨਫ਼ਰਤ ਅਨਵਰਤ ਜਾਰੀ ਰਹੇਗੀ। ਤੁਹਾਨੂੰ ਦੱਸ ਦਈਏ ਕਿ, ਰਾਹੁਲ ਗਾਂਧੀ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਕਿ, 'ਜੋ ਨਫ਼ਰਤ ਕਰੇ, ਉਹ ਯੋਗੀ ਕੈਸਾ!'

ਰਾਹੁਲ ਗਾਂਧੀ ਭਾਜਪਾ ਸਰਕਾਰ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਵੀ ਉਨ੍ਹਾਂ ਨੇ ਸੀ.ਐੱਮ. ਯੋਗੀ 'ਤੇ ਹਮਲਾ ਕਰਦੇ ਹੋਏ ਲਿਖਿਆ ਸੀ ਕਿ, "ਤੁਸੀਂ ਹਿੰਦੂ, ਸਿੱਖ, ਈਸਾਈ ਨਾ ਮੁਸਲਮਾਨ ਹੋ। ਸਿਰਫ ਦੋਸਤਾਂ ਦੇ ਹੋ, ਨਾ ਦੇਸ਼ ਨਾ ਇੰਸਾਨ ਦੇ ਹੋ।"

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News