ਸਰਕਾਰੀ ਨੌਕਰੀ ਨੂੰ ਲੈ ਕੇ CM ਯੋਗੀ ਦਾ ਵੱਡਾ ਫੈਸਲਾ, ਭਰਤੀਆਂ ਲਈ ਦਿੱਤੇ ਨਿਰਦੇਸ਼

Friday, Sep 18, 2020 - 11:10 PM (IST)

ਲਖਨਊ - ਵੀਰਵਾਰ ਯਾਨੀ ਕਿ 17 ਸਤੰਬਰ ਨੂੰ ਪੀ.ਐੱਮ. ਨਰਿੰਦਰ ਮੋਦੀ ਦਾ ਜਨ‍ਮ ਦਿਨ ਸੀ। ਇਸ ਮੌਕੇ ਵਿਰੋਧੀ ਧਿਰ ਨੇ ਬੇਰੁਜ਼ਗਾਰੀ ਨੂੰ ਲੈ ਕੇ ਵਿਆਪਕ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਯੋਗੀ ਸਰਕਾਰ ਸਰਗਰਮ ਹੋ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਸਾਰੇ ਵਿਭਾਗਾਂ 'ਚ ਖਾਲੀ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਮੁੱਖ ਸਕੱਤਰ ਸਮੇਤ ਕੁਲ ਵਧੀਕ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰਾਂ ਨੂੰ 1 ਹਫ਼ਤੇ 'ਚ ਖਾਲੀ ਅਹੁਦਿਆਂ ਦਾ ਵੇਰਵਾ ਉਪਲੱਬਧ ਕਰਵਾਉਣ ਲਈ ਨਿਰਦੇਸ਼ ਦਿੱਤਾ ਹੈ।

ਸੀ.ਐੱਮ. ਯੋਗੀ ਨੇ ਕਿਹਾ ਹੈ ਕਿ ਮੌਜੂਦਾ ਪ੍ਰਦੇਸ਼ ਸਰਕਾਰ ਨੇ ਪਾਰਦਰਸ਼ੀ ਅਤੇ ਨਿਰਪੱਖ ਭਰਤੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਹੁਣ ਤੱਕ ਲੱਗਭੱਗ 3 ਲੱਖ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਕੰਮ ਨੂੰ ਪੂਰੀ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਆਉਣ ਵਾਲੇ ਸਮੇਂ 'ਚ ਵੀ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਭਰਤੀ ਪ੍ਰਕਿਰਿਆ ਨੂੰ ਸੰਚਾਲਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਗਲੇ 3 ਮਹੀਨੇ 'ਚ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਦੇ ਹੋਏ 6 ਮਹੀਨੇ 'ਚ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰ ਦਿੱਤੇ ਜਾਣ।

ਸੀ.ਐੱਮ. ਯੋਗੀ ਨੇ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਪ੍ਰਦੇਸ਼ ਦੀ ਵੱਖ-ਵੱਖ ਭਰਤੀ ਸੰਸਥਾਵਾਂ ਦੇ ਅਹੁਦਾ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ ਚੋਣ ਪ੍ਰੀਖਿਆਵਾਂ ਦੇ ਪ੍ਰਬੰਧ ਦੇ ਸੰਬੰਧ 'ਚ ਕਾਰਜ ਯੋਜਨਾ ਤਿਆਰ ਕੀਤੀ ਜਾਵੇ। ਇਹ ਜਾਣਕਾਰੀ ਅੱਜ ਇੱਥੇ ਦਿੰਦੇ ਹੋਏ ਸੂਬਾ ਸਰਕਾਰ ਦੇ ਬੁਲਾਰਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਸਾਲ 2017 ਤੋਂ ਹੁਣ ਤੱਕ ਖਾਲੀ ਅਹੁਦਿਆਂ ਦੇ ਵਿਰੁੱਧ ਕੀਤੀ ਗਈ ਭਰਤੀ 'ਚ ਪੁਲਸ ਮਹਿਕਮੇ 'ਚ 137253 ਅਤੇ ਬੇਸਿਕ ਸਿੱਖਿਆ ਮਹਿਕਮੇ 'ਚ 54706 ਭਰਤੀਆਂ ਕੀਤੀ ਜਾ ਚੁੱਕੀਆਂ ਹਨ। ਮੈਡਕੀਲ, ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ 'ਚ ਸਮੂਹ 'ਖ', 'ਗ' ਅਤੇ 'ਘ' ਦੀ 8556 ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਤਿਹਤ 28622 ਭਰਤੀਆਂ ਪੂਰੀਆਂ ਹੋਈਆਂ ਹਨ।
 


Inder Prajapati

Content Editor

Related News