CM ਊਧਵ ਠਾਕਰੇ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

Saturday, Dec 21, 2019 - 05:37 PM (IST)

CM ਊਧਵ ਠਾਕਰੇ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਮੁੰਬਈ—ਮਹਾਰਾਸ਼ਟਰ 'ਚ ਚੱਲ ਰਹੇ ਵਿਧਾਨ ਸਭਾ ਦੇ ਸਰਦ ਰੁੱਤ ਸ਼ੈਂਸ਼ਨ ਦੌਰਾਨ ਮੁੱਖ ਮੰਤਰੀ ਊਧਵ ਠਾਕੁਰੇ ਨੇ ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਧਿਰ ਨੇ ਪੂਰਾ ਕਰਜ਼ਾ ਮਾਫ ਕਰਨ ਦੀ ਮੰਗ ਨੂੰ ਲੈ ਕੇ ਸਦਨ ਤੋਂ ਵਾਕਆਊਟ ਕਰ ਦਿੱਤਾ। ਸੀ.ਐੱਮ ਊਧਵ ਠਾਕੁਰੇ ਨੇ ਵਿਧਾਨ ਸਭਾ 'ਚ ਕਿਹਾ, ''ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰ ਦਿੱਤਾ ਜਾਵੇਗਾ। ਪੈਸਿਆਂ ਨੂੰ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜਿਆ ਜਾਵੇਗਾ। ਇਹ ਸਕੀਮ ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ।''

PunjabKesari

 

ਹਾਲਾਂਕਿ ਵਿਰੋਧੀ ਧਿਰ 'ਚ ਬੈਠੀ ਭਾਜਪਾ ਨੇ ਵਿਰੋਧ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ਾ ਮਾਫ ਕੀਤੇ ਜਾਣ ਦੇ ਊਧਵ ਠਾਕੁਰੇ ਦੇ ਐਲਾਨ ਤੋਂ ਬਾਅਧ ਵਿਰੋਧੀ ਧਿਰ ਨੇ ਪੂਰਾ ਕਰਜਾ ਮਾਫੀ ਦੀ ਮੰਗ ਕਰਦੇ ਹੋਏ ਸਦਨ ਤੋਂ ਵਾਕ ਆਊਟ ਕਰ ਦਿੱਤਾ। ਸੀ.ਐੱਮ. ਠਾਕਰੇ ਨੇ ਕਰਜ਼ਾ ਮਾਫ ਕੀਤੇ ਜਾਣ ਦੀ ਕਟ ਆਫ ਡੇਟ 30 ਸਤੰਬਰ 2019 ਦੱਸਦੇ ਹੋਏ ਕਿਹਾ, ''ਕਰਜ਼ੇ ਦੀ ਉਪਰਲੀ ਸੀਮਾ 2 ਲੱਖ ਰੁਪਏ ਰਹੇਗੀ। ਇਹ ਯੋਜਨਾ 'ਮਹਾਤਮਾ ਜਯੋਤਿਰਾਵ ਫੁਲੇ ਕਰਜ਼ਮਾਫੀ' ਦੇ ਨਾਂ ਨਾਲ ਜਾਣੀ ਜਾਵੇਗੀ। ਇਸ ਤੋਂ ਇਲਾਵਾ ਆਪਣਾ ਕਰਜ਼ਾ ਸਮੇਂ 'ਤੇ ਚੁੱਕਾ ਦੇਣ ਵਾਲੇ ਕਿਸਾਨਾਂ ਨੂੰ ਸਪੈਸ਼ਲ ਸਕੀਮ ਵੀ ਦਿੱਤੀ ਜਾਵੇਗੀ।


author

Iqbalkaur

Content Editor

Related News