MP ; ਨਕਸਲੀਆਂ ਨਾਲ ਹੋਏ ਐਨਕਾਊਂਟਰ ''ਚ SI ਨੇ ਪੀਤਾ ਸ਼ਹਾਦਤ ਦਾ ਜਾਮ, CM ਨੇ ਦਿੱਤੀ ਸ਼ਰਧਾਂਜਲੀ
Wednesday, Nov 19, 2025 - 04:48 PM (IST)
ਨੈਸ਼ਨਲ ਡੈਸਕ: ਐਮ.ਪੀ. ਛੱਤੀਸਗੜ੍ਹ ਬਾਰਡਰ 'ਤੇ ਨਕਸਲੀ ਮੁਠਭੇੜ 'ਚ ਸ਼ਹੀਦ ਸਬ ਇੰਸਪੈਕਟਰ ਅਸ਼ੀਸ਼ ਸ਼ਰਮਾ ਨੂੰ ਸੀ.ਐਮ. ਮੋਹਨ ਨੇ ਸ਼ਰਧਾਂਜ਼ਲੀ ਦਿੱਤੀ ਹੈ। ਅਸ਼ੀਸ਼ ਸ਼ਰਮਾ ਨਕਸਲੀਆਂ ਨਾਲ ਮੁਠਭੇੜ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਅੱਜ ਸਵੇਰੇ ਹੀ ਗਲੇ ਵਿਚ ਗੋਲੀ ਲੱਗੀ ਸੀ ਅਤੇ ਡੋਂਗਰਗੜ੍ਹ ਹਸਪਤਾਲ 'ਚ ਜੇਰੇ ਇਲਾਜ ਸਨ। ਉਥੇ ਹੀ ਉਹ ਸ਼ਹੀਦ ਹੋ ਗਏ ਸਨ।
ਸ਼ਹੀਦ ਪੁਲਸ ਅਫਸਰ ਅਸ਼ੀਸ਼ ਸ਼ਰਮਾ ਮੱਧ ਪ੍ਰਦੇਸ਼ ਪੁਲਿਸ (ਬਾਲਾਘਾਟ) ਵਿਚ ਤੈਨਾਤ ਸਨ। ਸੀ.ਐਮ. ਮੋਹਨ ਨੇ ਇਨ੍ਹਾਂ ਭਾਵੁਕ ਪਲਾਂ ਵਿਚ ਸ਼ੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ-ਅੱਜ ਮੱਧ ਪ੍ਰਦੇਸ਼ ਹਾਕਸ ਫੋਰਸ ਦੇ ਇੰਸਪੈਕਟਰ ਅਸ਼ੀਸ਼ ਸ਼ਰਮਾ ਨਕਸਲੀਆਂ ਨਾਲ ਮੁਠਭੇੜ 'ਚ ਸ਼ਹੀਦ ਹੋਏ ਸਨ। ਮੈਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜ਼ਲੀ ਭੇਂਟ ਕਰਦਾ ਹਾਂ। ਮੈਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਹਾਂ।
