ਉੱਤਰੀ ਖੇਤਰੀ ਪਰੀਸ਼ਦ ਦੀ ਬੈਠਕ ''ਚ ਹਿੱਸਾ ਲੈਣਗੇ ਹਿਮਾਚਲ ਦੇ CM ਸੁੱਖੂ, ਇਨ੍ਹਾਂ ਮੁੱਦਿਆਂ ਦਾ ਹੋਵੇਗਾ ਜ਼ਿਕਰ

09/25/2023 4:45:47 PM

ਸ਼ਿਮਲਾ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸੋਮਵਾਰ ਨੂੰ ਸ਼ਿਮਲਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ। ਮੁੱਖ ਮੰਤਰੀ ਉੱਤਰੀ ਖੇਤਰੀ ਪਰੀਸ਼ਦ ਦੀ ਬੈਠਕ 'ਚ ਹਿੱਸਾ ਲੈਣ ਅੰਮ੍ਰਿਤਸਰ ਗਏ ਹਨ। ਉਹ ਦੁਪਹਿਰ 12 ਵਜੇ ਹੈਲੀਕਾਪਟਰ ਤੋਂ ਸ਼ਿਮਲਾ ਅਨਾਡੇਲ ਹੈਲੀਪੈਡ ਤੋਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਲਈ ਰਵਾਨਾ ਹੋਏ। ਮੁੱਖ ਮੰਤਰੀ ਸੁੱਖੂ ਅੱਜ ਕਰੀਬ 1 ਵਜ ਕੇ 55 ਮਿੰਟ 'ਤੇ ਏਅਰਪੋਰਟ ਪਹੁੰਚੇ। ਮੁੱਖ ਮੰਤਰੀ ਏਅਰਪੋਰਟ ਤੋਂ ਨਿੱਜੀ ਹੋਟਲ ਵਿਚ ਠਹਿਰੇ ਹਨ ਅਤੇ ਇੱਥੇ ਹੀ ਰਾਤ ਆਰਾਮ ਕਰਨਗੇ। 26 ਸਤੰਬਰ ਨੂੰ ਦੁਪਹਿਰ ਕਰੀਬ 2 ਵਜੇ ਉੱਤਰੀ ਖੇਤਰੀ ਪਰੀਸ਼ਦ ਦੀ 31ਵੀਂ ਬੈਠਕ 'ਚ ਹਿੱਸਾ ਲੈਣਗੇ। ਮੁੱਖ ਮੰਤਰੀ ਸੁੱਖੂ 27 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਸ਼ਿਮਲਾ ਲਈ ਰਵਾਨਾ ਹੋਣਗੇ। 

ਇਹ ਵੀ ਪੜ੍ਹੋ-  26 ਸਤੰਬਰ ਨੂੰ ਅੰਮ੍ਰਿਤਸਰ ਆਉਣਗੇ ਅਮਿਤ ਸ਼ਾਹ, ਇਸ ਅਹਿਮ ਬੈਠਕ ਦੀ ਕਰਨਗੇ ਪ੍ਰਧਾਨਗੀ

ਦੱਸ ਦੇਈਏ ਕਿ  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅੰਮ੍ਰਿਤਸਰ ਵਿੱਚ ਹੋਣ ਵਾਲੀ ਉੱਤਰੀ ਖੇਤਰੀ ਪਰੀਸ਼ਦ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਸੀਐਮ ਸੁਖਵਿੰਦਰ ਕਈ ਅਹਿਮ ਮੁੱਦੇ ਜਿਵੇਂ ਕਿ BBMB ਵਿਚ ਹਿਮਾਚਲ ਦੀ ਬਕਾਇਆ ਰਾਇਲਟੀ, ਚੰਡੀਗੜ੍ਹ 'ਚ ਹਿੱਸੇਦਾਰੀ ਅਤੇ ਲੱਦਾਖ ਸਰਹੱਦੀ ਵਿਵਾਦ ਨੂੰ ਚੁੱਕਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ  ਵਿਚ ਇਹ ਬੈਠਕ ਹੋਵੇਗੀ। ਬੈਠਕ 'ਚ ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਲੱਦਾਖ ਸ਼ਾਮਲ ਹੋਣਗੇ।


Tanu

Content Editor

Related News