'ਭਾਜੜ 'ਚ 11 ਮੌਤਾਂ 'ਤੇ ਬੋਲੇ CM ਸਿਧਰਮਈਆ, ਹਾਦਸੇ ਨੇ ਜਿੱਤ ਦੀ ਖੁਸ਼ੀ ਨੂੰ ਮਾਤਮ 'ਚ ਬਦਲ ਦਿੱਤਾ

Wednesday, Jun 04, 2025 - 08:49 PM (IST)

'ਭਾਜੜ 'ਚ 11 ਮੌਤਾਂ 'ਤੇ ਬੋਲੇ CM ਸਿਧਰਮਈਆ, ਹਾਦਸੇ ਨੇ ਜਿੱਤ ਦੀ ਖੁਸ਼ੀ ਨੂੰ ਮਾਤਮ 'ਚ ਬਦਲ ਦਿੱਤਾ

ਨੈਸ਼ਨਲ ਡੈਸਕ- ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ (ਰਾਇਲ ਚੈਲੇਂਜਰਜ਼ ਬੈਂਗਲੁਰੂ) ਦੀ ਜਿੱਤ ਦਾ ਜਸ਼ਨ ਇੱਕ ਭਿਆਨਕ ਹਾਦਸੇ ਵਿੱਚ ਬਦਲ ਗਿਆ। ਭਾਰੀ ਭੀੜ ਕਾਰਨ ਭਾਜੜ ਮਚ ਗਈ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਅਤੇ 33 ਲੋਕ ਜ਼ਖਮੀ ਹੋ ਗਏ। ਇਸ ਦੁਖਦਾਈ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਜਿੱਤ ਦੀ ਖੁਸ਼ੀ ਨੂੰ ਦੁੱਖ ਵਿੱਚ ਬਦਲ ਦਿੱਤਾ। ਮੁੱਖ ਮੰਤਰੀ ਸਿਧਰਮਈਆ, ਉਪ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

CM ਸਿਧਰਮਈਆ ਦਾ ਬਿਆਨ

ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ 'ਇਸ ਦੁਖਾਂਤ ਦੇ ਦਰਦ ਨੇ ਜਿੱਤ ਦੀ ਖੁਸ਼ੀ ਨੂੰ ਮਾਤਮ 'ਚ ਬਦਲ ਦਿੱਤਾ ਹੈ।' ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਸਮਰੱਥਾ ਸਿਰਫ਼ 35,000 ਲੋਕਾਂ ਦੀ ਸੀ ਪਰ ਲਗਭਗ 2 ਤੋਂ 3 ਲੱਖ ਲੋਕ ਉੱਥੇ ਪਹੁੰਚੇ। ਕਿਸੇ ਨੂੰ ਵੀ ਇੰਨੀ ਵੱਡੀ ਭੀੜ ਦੀ ਉਮੀਦ ਨਹੀਂ ਸੀ। ਲੋਕਾਂ ਨੇ ਗੇਟ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਭਗਦੜ ਮਚ ਗਈ।' ਉਨ੍ਹਾਂ ਸਪੱਸ਼ਟ ਕੀਤਾ ਕਿ 'ਮੈਂ ਇਸ ਘਟਨਾ ਦਾ ਬਚਾਅ ਨਹੀਂ ਕਰਨਾ ਚਾਹੁੰਦਾ, ਅਤੇ ਸਾਡੀ ਸਰਕਾਰ ਇਸ 'ਤੇ ਕੋਈ ਰਾਜਨੀਤੀ ਨਹੀਂ ਕਰੇਗੀ।' ਨਾਲ ਹੀ, ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸਦੀ ਰਿਪੋਰਟ 15 ਦਿਨਾਂ ਦੇ ਅੰਦਰ ਮੰਗੀ ਗਈ ਹੈ।

ਪੀ.ਐੱਮ. ਮੋਦੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ, 'ਬੈਂਗਲੁਰੂ ਵਿੱਚ ਹੋਇਆ ਹਾਦਸਾ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।'


author

Rakesh

Content Editor

Related News