ਸ਼ੇਅਰ ਬਾਜ਼ਾਰ ’ਚ FPI ਦੀ ਬਿਕਵਾਲੀ ਤੇਜ਼, ਵਿਦੇਸ਼ੀ ਨਿਵੇਸ਼ਕਾਂ ਨੇ ਕੱਢੇ 1.08 ਲੱਖ ਕਰੋੜ ਰੁਪਏ

Friday, May 01, 2026 - 11:40 AM (IST)

ਸ਼ੇਅਰ ਬਾਜ਼ਾਰ ’ਚ FPI ਦੀ ਬਿਕਵਾਲੀ ਤੇਜ਼, ਵਿਦੇਸ਼ੀ ਨਿਵੇਸ਼ਕਾਂ ਨੇ ਕੱਢੇ 1.08 ਲੱਖ ਕਰੋੜ ਰੁਪਏ

ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ਲਈ 2026 ਚੁਣੌਤੀਪੂਰਨ ਸਾਬਤ ਹੋ ਰਿਹਾ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਹੁਣ ਤੱਕ 1.08 ਲੱਖ ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕਰ ਲਈ ਹੈ, ਜੋ ਪੂਰੇ 2025 ਸਾਲ ਦੀ ਕੁੱਲ ਨਿਕਾਸੀ ਤੋਂ ਵੀ ਵੱਧ ਹੈ। ਇਹ ਅੰਕੜਾ ਨਿਵੇਸ਼ਕਾਂ ਦੇ ਘਟਦੇ ਭਰੋਸੇ ਨੂੰ ਸਾਫ਼ ਦਰਸਾਉਂਦਾ ਹੈ।

ਇਹ ਵੀ ਪੜ੍ਹੋ :  1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ :   ਰੀਅਲ ਅਸਟੇਟ ਧਮਾਕਾ! ਵਿਕ ਗਿਆ ਮੁੰਬਈ ਦਾ ਆਲੀਸ਼ਾਨ Sea Facing ਬੰਗਲਾ, ਕੀਮਤ ਜਾਣ ਉੱਡਣਗੇ ਹੋਸ਼

ਰਿਪੋਰਟ ਮੁਤਾਬਕ ਰੁਪਏ ਦੀ ਕਮਜ਼ੋਰੀ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸੈਕਟਰ ’ਚ ਸੀਮਤ ਨਿਵੇਸ਼ ਮੌਕਿਆਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਚੌਕਸ ਕਰ ਦਿੱਤਾ ਹੈ। ਇਨ੍ਹਾਂ ਕਾਰਨਾਂ ਕਾਰਨ ਉਨ੍ਹਾਂ ਨੇ ਜੋਖਮ ਘੱਟ ਕਰਨ ਦੀ ਰਣਨੀਤੀ ਅਪਣਾਈ ਹੈ। ਏਸ਼ੀਆਈ ਅਤੇ ਉੱਭਰਦੇ ਬਾਜ਼ਾਰਾਂ ’ਚ ਭਾਰਤ ਤੋਂ ਨਿਕਾਸੀ ਦਾ ਪੱਧਰ ਕਾਫ਼ੀ ਉੱਚਾ ਰਿਹਾ ਹੈ। ਦੱਖਣੀ ਕੋਰੀਆ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਬਿਕਵਾਲੀ ਵਾਲਾ ਬਾਜ਼ਾਰ ਬਣਿਆ ਹੋਇਆ ਹੈ। ਇਹ 2026 ਦੇ ਪਹਿਲੇ ਚਾਰ ਮਹੀਨਿਆਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ :    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

2024 ਤੋਂ ਜਾਰੀ ਹੈ ਗਿਰਾਵਟ ਦਾ ਰੁਝਾਨ

ਵਿਦੇਸ਼ੀ ਨਿਵੇਸ਼ਕਾਂ ਦੀ ਇਹ ਦੂਰੀ ਨਵੀਂ ਨਹੀਂ ਹੈ। ਸਤੰਬਰ 2024 ਤੋਂ ਹੀ ਐੱਫ. ਪੀ. ਆਈ. ਦਾ ਰੁਖ਼ ਕਮਜ਼ੋਰ ਪੈਣ ਲੱਗਾ ਸੀ। ਕੰਪਨੀਆਂ ਦੀ ਕਮਾਈ ਦੇ ਮੁਕਾਬਲੇ ਸ਼ੇਅਰ ਬਾਜ਼ਾਰ ਦੇ ਉੱਚੇ ਵੈਲਿਊਏਸ਼ਨ ਨੇ ਨਿਵੇਸ਼ਕਾਂ ਨੂੰ ਚਿੰਤਤ ਕੀਤਾ। 2025 ’ਚ ਵੀ 1.6 ਲੱਖ ਕਰੋੜ ਰੁਪਏ ਦੀ ਰਿਕਾਰਡ ਨਿਕਾਸੀ ਦਰਜ ਕੀਤੀ ਗਈ ਸੀ। ਮਾਰਚ 2026 ’ਚ ਇਹ ਬਿਕਵਾਲੀ ਸਿਰਫ਼ ਭਾਰਤ ਤੱਕ ਸੀਮਤ ਨਹੀਂ ਰਹੀ। ਏ. ਆਈ. ਨਾਲ ਜੁੜੇ ਗਲੋਬਲ ਬਾਜ਼ਾਰ ਜਿਵੇਂ ਤਾਇਵਾਨ ਅਤੇ ਦੱਖਣੀ ਕੋਰੀਆ ’ਚ ਵੀ ਨਿਵੇਸ਼ਕਾਂ ਨੇ ਪੈਸਾ ਕੱਢਿਆ।

ਇਹ ਵੀ ਪੜ੍ਹੋ :  ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਇਹ ਵੀ ਪੜ੍ਹੋ :  ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ

ਬਲੂਮਬਰਗ ਦੇ ਅੰਕੜੇ ਅਨੁਸਾਰ ਦੱਖਣੀ ਕੋਰੀਆ ’ਚ 35.3 ਅਰਬ ਡਾਲਰ, ਭਾਰਤ ’ਚ 19.75 ਅਰਬ ਡਾਲਰ ਅਤੇ ਤਾਇਵਾਨ ’ਚ 8.5 ਅਰਬ ਡਾਲਰ ਦੀ ਨਿਕਾਸੀ ਹੋਈ।

ਕਿੱਥੇ ਜਾ ਰਿਹਾ ਹੈ ਪੈਸਾ

ਜਿੱਥੇ ਭਾਰਤ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਪੈਸਾ ਨਿਕਲ ਰਿਹਾ ਹੈ, ਉੱਥੇ ਹੀ ਰੂਸ ਅਤੇ ਬ੍ਰਾਜ਼ੀਲ ਜਿਹੇ ਬਾਜ਼ਾਰਾਂ ’ਚ ਵਿਦੇਸ਼ੀ ਨਿਵੇਸ਼ ਵਧਿਆ ਹੈ। ਇਨ੍ਹਾਂ ਦੇਸ਼ਾਂ ’ਚ ਕ੍ਰਮਵਾਰ 20.6 ਅਰਬ ਡਾਲਰ ਅਤੇ 11.8 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ। ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਦੇ ਬਾਵਜੂਦ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਨੇ ਬਾਜ਼ਾਰ ਨੂੰ ਸਹਾਰਾ ਦਿੱਤਾ ਹੈ। 29 ਅਪ੍ਰੈਲ ਨੂੰ ਜਿੱਥੇ ਐੱਫ. ਪੀ. ਆਈ. ਨੇ ਲੱਗਭਗ 2,468 ਕਰੋੜ ਰੁਪਏ ਦੇ ਸ਼ੇਅਰ ਵੇਚੇ, ਉੱਥੇ ਹੀ ਡੀ. ਆਈ. ਆਈ. ਨੇ ਲੱਗਭਗ 2,262 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ।

ਇਹ ਵੀ ਪੜ੍ਹੋਘਰ 'ਚ ਰੱਖਿਆ ਕੈਸ਼ ਬੈਂਕ 'ਚ ਜਮ੍ਹਾ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ! ਜਾਣੋ ਨਿਯਮ

ਨਿਵੇਸ਼ਕਾਂ ਲਈ ਕੀ ਹੈ ਰਣਨੀਤੀ

ਮਾਹਰਾਂ ਦਾ ਮੰਨਣਾ ਹੈ ਕਿ ਇਸ ਉਤਰਾਅ-ਚੜ੍ਹਾਅ ਦੇ ਵਿਚਕਾਰ ਨਿਵੇਸ਼ਕਾਂ ਨੂੰ ਮਜ਼ਬੂਤ ਕੰਪਨੀਆਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰ ਕੇ ਉਹ ਕੰਪਨੀਆਂ ਜੋ ਚੌਥੀ ਤਿਮਾਹੀ (ਕਿਊ-4) ’ਚ ਉਮੀਦ ਤੋਂ ਬਿਹਤਰ ਨਤੀਜੇ ਦੇ ਰਹੀਆਂ ਹਨ ਅਤੇ ਅੱਗੇ ਲਈ ਹਾਂ-ਪੱਖੀ ਸੰਕੇਤ ਦੇ ਰਹੀਆਂ ਹਨ, ਉਨ੍ਹਾਂ ’ਚ ਨਿਵੇਸ਼ ਦੇ ਮੌਕੇ ਬਣ ਸਕਦੇ ਹਨ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਨਿਕਾਸੀ ਭਾਰਤੀ ਬਾਜ਼ਾਰ ਲਈ ਚਿੰਤਾ ਦਾ ਸੰਕੇਤ ਹੈ ਪਰ ਘਰੇਲੂ ਨਿਵੇਸ਼ਕਾਂ ਦਾ ਸਮਰਥਨ ਅਤੇ ਮਜ਼ਬੂਤ ਕੰਪਨੀਆਂ ਦੇ ਪ੍ਰਦਰਸ਼ਨ ਨਾਲ ਬਾਜ਼ਾਰ ’ਚ ਸਥਿਰਤਾ ਬਣੀ ਰਹਿ ਸਕਦੀ ਹੈ। ਅਜਿਹੇ ਕਾਰਨ ਸਮਝਦਾਰੀ ਨਾਲ ਨਿਵੇਸ਼ ਕਰਨਾ ਹੀ ਸਭ ਤੋਂ ਵੱਡਾ ਹਥਿਆਰ ਸਾਬਤ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News