ਲਾਗੁਆਰਡੀਆ ਹਾਦਸੇ ’ਚ ਮਾਰੇ ਗਏ ਪਾਇਲਟਾਂ ਦੀ ਯਾਦ ’ਚ ਮੋਂਟਰਿਅਲ ਹਵਾਈ ਅੱਡੇ ਤੇ ਸਮਾਰਕ ਸਥਾਪਿਤ

Sunday, Apr 26, 2026 - 11:34 AM (IST)

ਲਾਗੁਆਰਡੀਆ ਹਾਦਸੇ ’ਚ ਮਾਰੇ ਗਏ ਪਾਇਲਟਾਂ ਦੀ ਯਾਦ ’ਚ ਮੋਂਟਰਿਅਲ ਹਵਾਈ ਅੱਡੇ ਤੇ ਸਮਾਰਕ ਸਥਾਪਿਤ

ਵੈਨਕੂਵਰ :  ਕੈਨੇਡਾ ਦੇ ਮੋਂਟਰੀਅਲ ਹਵਾਈ ਅੱਡੇ  ਦੇ ਪ੍ਰਬੰਧਕਾਂ ਆ ਵੱਲੋਂ ਨਿਊਯਾਰਕ ਦੇ ਲਾਗੁਆਰਡੀਆ ਹਵਾਈ ਅੱਡੇ ’ਤੇ ਵਾਪਰੇ ਰਨਵੇ ਹਾਦਸੇ ਵਿੱਚ ਜਾਨ ਗੁਆ ਬੈਠੇ ਏਅਰ ਕੈਨੇਡਾ ਦੇ ਦੋ ਪਾਇਲਟਾਂ ਦੀ ਯਾਦ ਵਿੱਚ ਇੱਕ ਸਮਾਰਕ ਸਥਾਪਿਤ ਕੀਤਾ ਗਿਆ ਹੈ। ਇਹ ਸਮਾਰਕ ਉਹਨਾਂ ਦੀ ਸੇਵਾ ਅਤੇ ਜਜ਼ਬੇ ਨੂੰ ਸਨਮਾਨ ਦੇਣ ਲਈ ਲਗਾਇਆ ਗਿਆ ਹੈ।

ਸਮਾਰਕ ’ਤੇ ਦਰਸਾਇਆ ਗਿਆ ਹੈ ਕਿ ਦੋਵੇਂ ਪਾਇਲਟ ਆਪਣੀ ਡਿਊਟੀ ਨਿਭਾਉਂਦੇ ਹੋਏ ਅਤੇ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਪ੍ਰਤੀ ਸਮਰਪਿਤ ਰਹਿੰਦੇ ਹੋਏ ਸ਼ਹੀਦ ਹੋਏ। ਇਸ ਯਾਦਗਾਰੀ ਪਲੇਟ ’ਤੇ ਦੋਵੇਂ ਪਾਇਲਟਾਂ ਦੇ ਚਿੱਤਰ ਅਤੇ ਨਾਮ ਵੀ ਦਰਜ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਇਆ ਗਿਆ ਹੈ।

ਹਵਾਈ ਅੱਡਾ ਅਥਾਰਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਸਮਾਰਕ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ ਹਵਾਈ ਸੇਵਾ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ  ਨਿਭਾਏ ਜਾਂਦੇ ਫਰਜ਼ ਅਤੇ ਉਨ੍ਹਾਂ ਦੀ ਬਹਾਦਰੀ ਦਾ ਪ੍ਰਤੀਕ ਹੈ। ਇਸ ਮੌਕੇ ਤੇ ਕਈ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਲਾਗੁਆਰਡੀਆ ਹਵਾਈ ਅੱਡੇ ਦੇ ਰਨਵੇ ’ਤੇ ਵਾਪਰਿਆ ਸੀ, ਜਿਸ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਹਵਾਈ ਯਾਤਰਾ ਨਾਲ ਜੁੜੇ ਲੋਕਾਂ ਨੂੰ ਗਹਿਰਾ ਝਟਕਾ ਦਿੱਤਾ ਸੀ।


author

SATPAL

Content Editor

Related News