ਹਰਿਆਣਾ ਦੇ ਸੀ.ਐੱਮ. ਦੇ ਘਰ ਤੱਕ ਪਹੁੰਚਿਆ ਕੋਰੋਨਾ, ਆਈ.ਟੀ. ਸਲਾਹਕਾਰ ਨਿਕਲਿਆ ਪੀੜਤ

08/19/2020 6:07:43 PM

ਰੋਹਤਕ - ਕੋਰੋਨਾ ਹੁਣ ਮੁੱਖ ਮੰਤਰੀ ਦੇ ਘਰ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਦੇ ਆਈ.ਟੀ. ਸਲਾਹਕਾਰ ਧਰੁਵ ਮਜ਼ੂਮਦਾਰ ਕੋਰੋਨਾ ਪੀੜਤ ਮਿਲੇ ਹਨ, ਜਦੋਂ ਕਿ ਰੋਹਤਕ ਦੇ ਡਿਪਟੀ ਕਮਿਸ਼ਨਰ ਆਰ.ਐੱਸ. ਵਰਮਾ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਇਸ ਦੇ ਨਾਲ ਹੀ ਪੰਚਕੂਲਾ ਸਥਿਤ ਪੁਲਸ ਮੁੱਖ ਦਫਤਰ 'ਚ 6 ਪੁਲਸ ਮੁਲਾਜ਼ਮਾਂ ਦੇ ਪੀੜਤ ਹੋਣ ਦੇ ਚੱਲਦੇ ਬੁੱਧਵਾਰ ਅਤੇ ਵੀਰਵਾਰ ਨੂੰ ਮੁੱਖ ਦਫਤਰ ਬੰਦ ਰਹੇਗਾ। ਮੁੱਖ ਮੰਤਰੀ ਘਰ 'ਤੇ ਧਰੁਵ ਮਜ਼ੂਮਦਾਰ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਸੀ.ਐੱਮ. ਦੇ ਘਰ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।

ਪਿਛਲੇ 24 ਘੰਟੇ 'ਚ 896 ਨਵੇਂ ਮਾਮਲਿਆਂ ਕਾਰਨ ਪੀੜਤਾਂ ਦੀ ਗਿਣਤੀ 48936 'ਤੇ ਪਹੁੰਚ ਗਈ, ਜਦੋਂ ਕਿ 41298 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ। 7081 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 7 ਜ਼ਿੰਦਗੀਆਂ ਦੀ ਸਾਹ ਰੁਕਣ ਨਾਲ ਮਰਨ ਵਾਲਿਆਂ ਦੀ ਗਿਣਤੀ 557 ਪਹੁੰਚ ਗਈ। 155 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ 'ਚ 136 ਮਰੀਜ਼ਾਂ ਦੀ ਸਾਹ ਆਕਸੀਜਨ ਦੇ ਸਹਾਰੇ ਚੱਲ ਰਹੀ ਹੈ ਤਾਂ 19 ਵੈਂਟੀਲੇਟਰ 'ਤੇ ਜ਼ਿੰਦਗੀ ਨਾਲ ਜੰਗ ਲੜ ਰਹੇ ਹਨ।


Inder Prajapati

Content Editor

Related News