CM ਮੋਹਨ ਯਾਦਵ ਲਾਡਲੀ ਭੈਣਾਂ ਦੇ ਘਰ ਪਹੁੰਚੇ, ਬੰਨ੍ਹਵਾਈ ਰੱਖੜੀ

Monday, Aug 19, 2024 - 03:11 PM (IST)

ਉਜੈਨ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਅੱਜ ਯਾਨੀ ਕਿ ਸੋਮਵਾਰ ਨੂੰ ਅਚਾਨਕ ਲਾਡਲੀ ਬਹਿਨਾ ਯੋਜਨਾ ਦੇ ਲਾਭਪਾਤਰੀਆਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਰੱਖੜੀ ਬੰਨ੍ਹਵਾਈ। ਰੱਖੜੀ ਮੌਕੇ 'ਤੇ ਡਾ. ਯਾਦਵ ਅਚਾਨਕ ਨਾਗਦਾ 'ਚ ਬਾਦੀਪੁਰਾ ਆਜ਼ਾਦਪੁਰ ਦੀ ਰਹਿਣ ਵਾਲੀ ਆਸ਼ਾ ਬੌਰਸੀ ਦੇ ਘਰ ਪਹੁੰਚ ਗਏ। ਇੱਥੇ ਔਰਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਰੱਖੜੀ ਬੰਨ੍ਹੀ। ਇਸ ਦੌਰਾਨ ਮੁੱਖ ਮੰਤਰੀ ਯਾਦਵ ਨੇ ਭੈਣਾਂ ਨੂੰ ਤੋਹਫ਼ੇ ਭੇਂਟ ਕਰਦੇ ਹੋਏ ਲਾਡਲੀ ਬਹਿਨਾ ਯੋਜਨਾ ਦੀ ਰਾਸ਼ੀ ਪ੍ਰਾਪਤ ਕਰਨ ਬਾਰੇ ਵੀ ਜਾਣਕਾਰੀ ਲਈ। ਜਿਸ 'ਤੇ ਭੈਣਾਂ ਨੇ ਖੁਸ਼ੀ ਨਾਲ ਦੱਸਿਆ ਕਿ ਉਨ੍ਹਾਂ ਦੇ ਖਾਤੇ 'ਚ ਰਾਸ਼ੀ ਜਮ੍ਹਾ ਹੋ ਗਈ ਹੈ ਅਤੇ 1250 ਰੁਪਏ ਦੀ ਰਾਸ਼ੀ ਤੋਂ ਇਲਾਵਾ 250 ਰੁਪਏ ਸ਼ਗਨ ਦੇਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ।

PunjabKesari

ਮੁੱਖ ਮੰਤਰੀ ਯਾਦਵ ਲੀਲਾਬਾਈ ਨਾਂ ਦੀ ਔਰਤ ਦੇ ਵੀ ਘਰ ਪੁੱਜੇ। ਇਸ ਮੌਕੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ, ਵਿਧਾਇਕ ਨਾਗਦਾ ਡਾ. ਤੇਜ ਬਹਾਦਰ ਸਿੰਘ ਚੌਹਾਨ ਵੀ ਮੌਜੂਦ ਸਨ। ਮੁੱਖ ਮੰਤਰੀ ਯਾਦਵ ਅੱਜ ਰੱਖੜੀ ਦੇ ਤਿਉਹਾਰ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨਾਗਦਾ ਪਹੁੰਚੇ ਸਨ। ਔਰਤਾਂ ਦੇ ਕਹਿਣ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਘਰ ਜਾ ਕੇ ਰੱਖੜੀ ਬੰਨ੍ਹਵਾਈ। ਉਨ੍ਹਾਂ ਨੇ ਔਰਤਾਂ ਅਤੇ ਧੀਆਂ ਨਾਲ ਸੈਲਫੀ ਵੀ ਲਈਆਂ। ਯਾਦਵ ਪਿਛਲੇ ਕਈ ਸਾਲਾਂ ਤੋਂ ਰੱਖੜੀ ਦਾ ਤਿਉਹਾਰ ਸਮੂਹਿਕ ਤੌਰ 'ਤੇ ਮਨਾਉਂਦੇ ਆ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਵਾਰ ਸੂਬੇ ਭਰ 'ਚ ਵੱਡੇ ਪੱਧਰ 'ਤੇ ਲਾਡਲੀਆਂ ਭੈਣਾਂ ਨਾਲ ਰੱਖੜੀ ਦਾ ਪ੍ਰੋਗਰਾਮ ਮਨਾਉਣ ਦੇ ਨਾਲ-ਨਾਲ ਹਰ ਮਹੀਨੇ ਲਾਡਲੀਆਂ ਭੈਣਾਂ ਦੇ ਖਾਤਿਆਂ 'ਚ 1250 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਣ ਤੋਂ ਇਲਾਵਾ 250 ਰੁਪਏ ਸ਼ਗਨ ਵਜੋਂ ਦਿੱਤਾ ਗਿਆ ਹੈ।

PunjabKesari


Tanu

Content Editor

Related News