ਦੇਸ਼ ''ਚ ਚੌਕੀਦਾਰ ਦੇ ਆਉਣ ਤੋਂ ਬਾਅਦ ਚੋਰ, ਚਮਚੇ ਅਤੇ ਗੱਦਾਰ ਸਭ ਲੁਕ ਗਏ: CM ਖੱਟੜ

04/19/2019 12:48:35 PM

ਨਵੀਂ ਦਿੱਲੀ/ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਿਵਾਨੀ 'ਚ ਵਿਜੇ ਸੰਕਲਪ ਰੈਲੀ ਕੀਤੀ। ਇਸ ਰੈਲੀ ਦੌਰਾਨ ਸੀ. ਐੱਮ. ਨੇ ਆਪਣਾ ਵਰਕਰਾਂ ਅਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ 'ਚ ਜਿਸ ਸਮੇਂ ਤੋਂ ਚੌਕੀਦਾਰ ਆਇਆ ਹੈ, ਉਸ ਤੋਂ ਬਾਅਦ ਚੋਰ ਚਮਚੇ, ਗੱਦਾਰ ਸਾਰੇ ਲੁਕ ਗਏ ਹਨ। ਹੁਣ ਕੋਈ ਵੀ ਬਾਹਰ ਨਹੀਂ ਦਿਖ ਰਿਹਾ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੌਕੀਦਾਰ ਕੁਝ ਗਲਤ ਨਹੀਂ ਹੋਣ ਦਿੰਦਾ ਅਤੇ ਗਲਤ ਕਰਨ ਵਾਲਿਆਂ 'ਤੇ ਕਾਰਵਾਈ ਕਰ ਕੇ ਦੇਸ਼ ਨੂੰ ਬਚਾਉਂਦਾ ਹੈ। ਸੀ. ਐੱਮ. ਨੇ ਰੈਲੀ ਦੌਰਾਨ ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਦੱਸ ਦੇਈਏ ਕਿ ਭਿਵਾਨੀ 'ਚ ਭਾਜਪਾ ਉਮੀਦਵਾਰ ਧਰਮਬੀਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਉਨ੍ਹਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਰੋਡ ਸ਼ੋਅ 'ਚ ਸੀ. ਐੱਮ. ਖੱਟੜ ਵੀ ਪਹੁੰਚੇ।

ਸੀ. ਐੱਮ. ਖੱਟੜ ਨੇ ਕਿਹਾ ਹੈ ਕਿ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਮੋਦੀ ਹੀ ਸਭ ਤੋਂ ਬਿਹਤਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਦੇ ਸਮੇਂ 'ਚ ਧਾਰਾ 370 ਲਾਗੂ ਹੋਇਆ, ਜਿਸ ਨੂੰ ਖਤਮ ਕਰਨ ਲਈ ਡਾਂ. ਸ਼ਿਆਮ ਪ੍ਰਸ਼ਾਦ ਮੁਖਰਜੀ ਨੇ ਅੰਦੋਲਨ ਕੀਤਾ। ਹੁਣ ਭਾਜਪਾ ਉਸ ਨੂੰ ਹਟਾਉਣ 'ਚ ਲੱਗੀ ਹੈ। ਦੂਜੇ ਪਾਸੇ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਉਸ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਹਨ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਦੇਸ਼ ਦੇ ਨਾਲ ਨਹੀਂ ਹਨ। 

PunjabKesari

ਇਸ ਦੇ ਨਾਲ ਸੀ. ਐੱਮ. ਨੇ ਧਾਰਾ 370 ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਦੇਣ ਦੱਸਦੇ ਹੋਏ ਕਿਹਾ ਕਿ ਕਾਂਗਰਸ ਆਈ ਤਾਂ ਦੇਸ਼ ਕਈ ਟੁਕੜਿਆ 'ਚ ਵੰਡਿਆ ਜਾਵੇਗਾ। ਪਹਿਲਾਂ ਜਵਾਹਰ ਲਾਲ ਨਹਿਰੂ, ਫਿਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਅਤੇ ਹੁਣ ਚੌਥੀ ਪੀੜੀ ਉਨ੍ਹਾਂ ਦੇ ਕਪੂਤ ਰਾਹੁਲ ਗਾਂਧੀ ਗਰੀਬੀ ਹਟਾਉਣ ਦੀ ਗੱਲ ਕਹਿੰਦੇ ਹਨ ਪਰ ਦੇਸ਼ 'ਚ ਗਰੀਬੀ ਦੂਰ ਨਹੀਂ ਹੋਈ ਹੈ ਪਰ ਇੱਕ ਕੰਮ ਜ਼ਰੂਰ ਹੋਇਆ ਹੈ ਕਿ ਨਹਿਰੂ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਸਾਥੀਆਂ ਦੀ ਗਰੀਬੀ ਜ਼ਰੂਰ ਦੂਰ ਹੋ ਗਈ ਹੈ। ਐੱਮ. ਪੀ. ਦੇ ਮੁੱਖ ਮੰਤਰੀ ਦੇ ਸਾਥੀਆਂ ਦੇ ਘਰੋ 281 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਜੋ ਕਿ ਸ਼ਰਮਨਾਕ ਹੈ। 

ਸੀ. ਐੱਮ. ਖੱਟੜ ਨੇ ਜਲੇਬੀ ਦਿਖਾ ਕੇ ਕੀਤੀ ਅਪੀਲ-
ਸੀ. ਐੱਮ. ਨੇ ਪਾਰਟੀ ਦੇ ਉਮੀਦਵਾਰ ਧਰਮਬੀਰ ਸਿੰਘ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਵਿਜੇ ਸੰਕਲਪ ਰੈਲੀ ਸਭਾ ਨੂੰ ਸੰਬੋਧਿਤ ਵੀ ਕੀਤਾ ਸੀ। ਇਸ ਤੋਂ ਇਲਾਵਾ ਰੋਡ ਸ਼ੋਅ ਦੌਰਾਨ ਸੀ. ਐੱਮ. ਨੂੰ ਵਰਕਰਾਂ ਨੇ ਗੋਹਾਨਾ ਦੀ ਮਸ਼ਹੂਰ ਜਲੇਬੀ ਭੇਂਟ ਕੀਤੀ। ਜਲੇਬੀ ਦਾ ਸਾਈਜ਼ ਵੀ ਵੱਡਾ ਹੈ, ਜੋ ਲਗਭਗ 250 ਗ੍ਰਾਮ ਦੀ ਇੱਕ ਹੈ। ਸੀ. ਐੱਮ. ਨੇ ਡਿੱਬੇ 'ਚ ਜਲੇਬੀ ਕੱਢ ਕੇ ਭੀੜ ਨੂੰ ਦਿਖਾਉਂਦੇ ਹੋਏ ਅਪੀਲ ਕੀਤੀ ਕਿ ਇਸ ਤੋਂ ਵੱਡੇ ਫਰਕ ਨਾਲ ਹੀ ਭਾਜਪਾ ਉਮੀਦਵਾਰ ਨੂੰ ਜਿਤਾਉਣਾ।


Iqbalkaur

Content Editor

Related News